08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਡੀ. ਏ. ਵੀ. ਸਕੂਲ ਵਿਖੇ ਸਵੈ-ਮਾਣ ਤੇ ਆਤਮ-ਵਿਸ਼ਵਾਸ ਨਿਰਮਾਣ ਵਰਕਸ਼ਾਪ ਕਰਵਾਈ

ਪਟਿਆਲਾ, 7 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡੀ. ਏ.

ਅਜੀਤ ਡੈਸਕ 08-08-2026
ਪਟਿਆਲਾ, 7 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ, ਭੁਪਿੰਦਰਾ ਰੋਡ, ਪਟਿਆਲਾ ਵਿਖੇ ਕਲਾਸ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਲਈ ਸਕੂਲ ਦੇ ਆਡੀਟੋਰੀਅਮ ਵਿਚ ‘ਸਵੈ-ਮਾਣ ਤੇ ਆਤਮ-ਵਿਸ਼ਵਾਸ ਨਿਰਮਾਣ’ ਵਿਸ਼ੇ ’ਤੇ ਇਕ ਪ੍ਰੇਰਣਾਦਾਇਕ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਸੰਚਾਲਨ ਸਕੂਲ ਦੀ ਕਾਊਂਸਲਰ ਸ੍ਰੀਮਤੀ ਆਕਾਂਕਸ਼ਾ ਗਰਗ ਵਲੋਂ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਵਿਸ਼ਵਾਸ, ਦ੍ਰਿੜਤਾ ਤੇ ਸਕਾਰਾਤਮਕ ਸੋਚ ਦਾ ਵਿਕਾਸ ਕਰਨਾ ਸੀ। ਵਰਕਸ਼ਾਪ ਦੀ ਸ਼ੁਰੂਆਤ ਇਕ ਦਿਲਚਸਪ ਆਈਸ-ਬ੍ਰੇਕਰ ਗਤੀਵਿਧੀਆਂ ਨਾਲ ਹੋਈ। ਸਵੈ-ਚਿੰਤਨ, ਇਕ-ਦੂਜੇ ਦੀ ਪ੍ਰਸ਼ੰਸਾ ਕਰਨ ਵਾਲੀਆਂ ਗਤੀਵਿਧੀਆਂ, ਆਤਮ-ਵਿਸ਼ਵਾਸ ਵਧਾਉਣ ਵਾਲੀਆਂ ਖੇਡਾਂ ਅਤੇ ਜੀਵਨ ਨਾਲ ਸੰਬੰਧਿਤ ਪ੍ਰੇਰਕ ਉਦਾਹਰਣਾਂ ਰਾਹੀਂ ਵਿਦਿਆਰਥੀਆਂ ਨੇ ਅਸਫਲਤਾ ਦੇ ਡਰ ’ਤੇ ਕਾਬੂ ਪਾਉਣ, ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਵਿਕਾਸਸ਼ੀਲ ਸੋਚ ਅਪਣਾਉਣ ਦੇ ਵਿਹਾਰਕ ਤਰੀਕੇ ਸਿੱਖੇ। ਹਿੰਦੀ ਤੇ ਅੰਗਰੇਜ਼ੀ ਦੇ ਪ੍ਰੇਰਣਾਦਾਇਕ ਗੀਤਾਂ ਨੇ ਪੂਰੇ ਮਾਹੌਲ ਨੂੰ ਜੋਸ਼ ਅਤੇ ਸਕਾਰਾਤਮਕ ਊਰਜਾ ਨਾਲ ਭਰ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਆਤਮ-ਵਿਸ਼ਵਾਸ ਸਵੈ-ਜਾਗਰੂਕਤਾ, ਨਿਰੰਤਰ ਮਿਹਨਤ ਤੇ ਅਸਫਲਤਾਵਾਂ ਤੋਂ ਸਿੱਖਣ ਦੇ ਹੌਸਲੇ ਨਾਲ ਪੈਦਾ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ’ਤੇ ਵਿਸ਼ਵਾਸ ਰੱਖਣ, ਹਮੇਸ਼ਾ ਆਸ਼ਾਵਾਦੀ ਰਹਿਣ ਅਤੇ ਦ੍ਰਿੜ ਨਿਸ਼ਚੇ, ਅਨੁਸ਼ਾਸਨ ਤੇ ਇਮਾਨਦਾਰੀ ਨਾਲ ਉਤਕ੍ਰਿਸ਼ਟਤਾ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਿੰਗਲ ਯੂਜ਼ ਪਲਾਸਟਿਕ ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਵਿੱਢੀ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਸਪਾਰਕਲਿੰਗ ਕਿਡਜ਼ ਦਿ ਫਾਊਂਡੇਸ਼ਨ ਸਕੂਲ ਪਾਤੜਾਂ ਵਿਖੇ ਲਗਾਇਆ ਨਸ਼ਾ ਮੁਕਤੀ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।