ਅਜੀਤ, ਜਲੰਧਰ
ਸਨਿਚਰਵਾਰ, 1 ਅਗਸਤ, 2026
ਹਲਕਾ ਸ਼ੁਤਰਾਣਾ ਦੇ ਬਹੁਤ ਸਾਰੇ ‘ਆਪ’ ਦੇ ਸਰਪੰਚਾਂ ਵਲੋਂ ਬੀਬੀ ਲੂੰਬਾ ਤੇ ਡੀ. ਟੀ. ਓ. ਕਰਨ ਸਿੰਘ ਨਾਲ ਚੱਲਣ ਦਾ ਐਲਾਨ
ਪਾਤੜਾਂ, 10 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਬਹੁਤ ਸਾਰੇ ਸਰਪੰਚਾਂ ਵਲੋਂ ਪੰਚਾਇਤ ਸੰਮਤੀ ਪਾਤੜਾਂ ’ਚ ਇਕ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਂਨ ਅਕਾਲੀ ਦਲ ਦੇ ਕੁਝ ਆਗੂਆਂ ਤੇ ਗੁੰਮਰਾਹ ਕਰਨ ਦੇ ਦੋਸ਼ ਲਾਉਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਬੀਬੀ ਲੂੰਬਾ ਤੇ ਡੀ. ਟੀ.
ਪਾਤੜਾਂ, 10 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਬਹੁਤ ਸਾਰੇ ਸਰਪੰਚਾਂ ਵਲੋਂ ਪੰਚਾਇਤ ਸੰਮਤੀ ਪਾਤੜਾਂ ’ਚ ਇਕ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਂਨ ਅਕਾਲੀ ਦਲ ਦੇ ਕੁਝ ਆਗੂਆਂ ਤੇ ਗੁੰਮਰਾਹ ਕਰਨ ਦੇ ਦੋਸ਼ ਲਾਉਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਬੀਬੀ ਲੂੰਬਾ ਤੇ ਡੀ. ਟੀ. ਓ. ਕਰਨ ਸਿੰਘ ਦੀ ਅਗਵਾਈ ’ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਨ ਅਤੇ ਉਨ੍ਹਾਂ ਨੇ ਡੀ. ਟੀ. ਓ. ਕਰਨ ਸਿੰਘ ਵਲੋਂ ਕੁੱਝ ਦਿਨ ਪਹਿਲਾਂ ਸਰਪੰਚਾਂ ਦੇ ਮਸਲੇ ਦਾ ਹੱਲ ਕਰਨ ਲਈ ਉਨ੍ਹਾਂ ਦੀ ਪ੍ਰਸੰਸਾਂ ਵੀ ਕੀਤੀ। ਇਸ ਮੌਕੇ ਬਲਾਕ ਸੰਮਤੀ ਪਾਤੜਾਂ ਦੇ ਚੇਅਰਪਰਸਨ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਕਾਕਾ ਸਿੰਘ ਦੁਗਾਲ, ਮੈਬਰ ਬਲਾਕ ਸੰਮਤੀ ਬਲਵਿੰਦਰ ਸਿੰਘ, ਕੁਲਦੀਪ ਸਿੰਘ ਨਿਰਪਾਲ ਸਿੰਘ, ਬਿੱਕਰ ਸਿੰਘ, ਸਰਪੰਚ ਹਰਪਾਲ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਮਵੀ ਕਲਾਂ, ਰਜਿੰਦਰ ਸਿੰਘ ਸਰਪੰਚ ਗੁਰਦਿਆਲ ਪੁਰਾ ਸਮੇਤ ਹੋਰ ਬਹੁਤ ਸਾਰੇ ਸਰਪੰਚਾਂ ਨੇ ਕਿਹਾ ਕਿ ਹਲਕਾ ਸ਼ੁਤਰਾਣਾਂ ’ਚ ਬਹੁ ਗਿਣਤੀ ਸਰਪੰਚ ਆਮ ਆਦਮੀ ਪਾਰਟੀ ਦੇ ਹਨ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਰਥਕ ਹਨ ਤੇ ਉਨ੍ਹਾਂ ਵਲੋਂ ਹਲਕਾ ਸ਼ੁਤਰਾਣਾਂ ’ਚ ਇਮਾਨਦਾਰੀ ਦੀ ਮਿਸਾਲ ਦਿੱਤੇ ਗਏ ਆਗੂ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਾਲ ਹਨ। ਇਸ ਮੌਕੇ ਤਜਿੰਦਰ ਸਿੰਘ ਤੇਜੀ, ਮਨਜੀਤ ਸਿੰਘ ਕੁੱਕੂ, ਸਰਪੰਚ ਸੁਖਪਾਲ ਕੌਰ, ਕੁਲਦੀਪ ਸਿੰਘ ਮਵੀ, ਹਰਵਿੰਦਰ ਸਿੰਘ, ਗੁਰਲਾਲ ਸਿੰਘ, ਪਰਮਜੀਤ ਕੌਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਮੋਮੀਆਂ, ਵਰਿੰਦਰ ਕੌਰ ਰਾਜਗੜ੍ਹ, ਰਣਜੀਤ ਸਿੰਘ ਰਾਜਗੜ੍ਹ, ਜਗਤਾਰ ਸਿੰਘ ਜੈਤੋ ਪੱਤੀ, ਜਸਵੀਰ ਕੌਰ ਦੁਆਰਕਾਪੁਰ, ਜਰਨੈਲ ਸਿੰਘ, ਬਬਲੀ ਕੌਰ ਪਾਤੜਾਂ, ਇਕਾਬਲ ਸਿੰਘ, ਜਸਵਿੰਦਰ ਕੌਰ ਅਰਨੇਟੂ ਖੁਰਦ, ਜੋਰਾ ਸਿੰਘ ਬੇਲੂਮਾਜਰਾ, ਹਾਕਮ ਸਿੰਘ ਹਰਚੰਦਪੁਰਾ, ਜਸਵਿੰਦਰ ਕੌਰ, ਜਸਵੰਤ ਸਿੰਘ, ਸੁਖਵਿੰਦਰ ਕੌਰ ਕਲਵਾਣੂੰ, ਦਰਸ਼ਨ ਸਿੰਘ ਚੁਪਕੀ, ਨਾਜਰ ਸਿੰਘ ੳਗੋਕੇ, ਮਹਿੰਦਰ ਸਿੰਘ ਹਰਿਆਊ ਕਲਾਂ, ਮਨਪ੍ਰੀਤ ਕੌਰ, ਅਵਤਾਰ ਸਿੰਘ ਜੋੜਾਮਾਜਰਾ, ਅਮਰਜੀਤ ਸਿੰਘ ਬੂਟਾ ਸਿੰਘ ਵਾਲਾ, ਗੁਰਜੰਟ ਸਿੰਘ, ਬਿੰਦਰ ਸਿਘ ਸਰਪੰਚ, ਗੁਰਪ੍ਰੀਤ ਸਿੰਘ ਸਿਉਨਾ, ਰਾਜਵਿੰਦਰ ਸਿੰਘ ਸਰਪੰਚ ਜਲਾਲਪੁਰ, ਤਰਸੇਮ ਸਿੰਘ ਖੇੜ੍ਹੀ ਨਿਗਾਈਆਂ ਅਤੇ ਦੇਸ ਰਾਜ ਸਰਪੰਚ ਦੁਤਾਲ ਆਦਿ ਮੌਜੂਦ ਸਨ।