ਤੀਆਂ ਦੇ ਮੇਲੇ ’ਚ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਕਿਹਾ ਤੀਆਂ ਦੇ ਮੇਲੇ ਪੁਰਾਤਨ ਵਿਰਸੇ ਦਾ ਅਨਿੱਖੜਵਾਂ ਅੰਗ
ਨਾਭਾ, 12 ਅਗਸਤ (ਵਰਿੰਦਰ ਵਰਮਾ)- ਆਮ ਆਦਮੀ ਪਾਰਟੀ ਹਲਕਾ ਨਾਭਾ ਦੇ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਆਪਣੀ ਪਤਨੀ ਹਰਜੀਤ ਕੌਰ ਨਾਲ ਸਥਾਨਕ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ ਨੈਣਾਂ ਦੇਵੀ ਕਲੱਬ ਵਲੋਂ ਕਰਵਾਏ ਗਏ ਤੀਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੇਲੇ ਦਾ ਉਦਘਾਟਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਪਤਨੀ ਹਰਜੀਤ ਕੌਰ ਅਤੇ ਮਲਕੀਤ ਐਗਰੋਟੈਕ ਇੰਡਸਟਰੀ ਦੀ ਨੂੰਹ ਰੇਖਾ ਰਾਣੀ ਨੇ ਸਾਂਝੇ ਤੌਰ ’ਤੇ ਕੀਤਾ।
ਗੁਰਸਾਜ ਸਿੰਘ, ਪਿਤਾ : ਕੇਸਰ ਸਿੰਘ, ਮਾਤਾ : ਮਨਪ੍ਰੀਤ ਕੌਰ ਵਾਸੀ ਪਿੰਡ ਖਿਜਰਗੜ੍ਹ (ਕਨੋੜ੍ਹ)
13-08-2026