19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਦਸੋਂ ਜ਼ੋਨ ਦੀਆਂ 70ਵੀਆਂ ਗਰਮ ਰੁੱਤ ਖੇਡਾਂ ਦਾ ਆਗਾਜ਼

ਭਾਦਸੋਂ, 18 ਅਗਸਤ (ਪ੍ਰਦੀਪ ਦੰਦਰਾਲਾ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਪੋਰਟਸ ਪਾਲਿਸੀ 2023 ਦੇ ਅਨੁਸਾਰ ਭਾਦਸੋਂ ਜੋਨ ਦੀਆਂ 70ਵੀਆਂ ਗਰਮ ਰੁੱਤ ਖੇਡਾਂ ਦੇ ਅੱਜ ਦੇ ਮੁਕਾਬਲਿਆਂ ਸਮੇਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਜੋਨ ਪ੍ਰਧਾਨ ਪ੍ਰੀਤਇੰਦਰ ਘਈ ਪਿ੍ੰਸੀਪਲ ਐਸ. ਓ.

ਅਜੀਤ ਡੈਸਕ 19-08-2026
ਭਾਦਸੋਂ, 18 ਅਗਸਤ (ਪ੍ਰਦੀਪ ਦੰਦਰਾਲਾ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਪੋਰਟਸ ਪਾਲਿਸੀ 2023 ਦੇ ਅਨੁਸਾਰ ਭਾਦਸੋਂ ਜੋਨ ਦੀਆਂ 70ਵੀਆਂ ਗਰਮ ਰੁੱਤ ਖੇਡਾਂ ਦੇ ਅੱਜ ਦੇ ਮੁਕਾਬਲਿਆਂ ਸਮੇਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਜੋਨ ਪ੍ਰਧਾਨ ਪ੍ਰੀਤਇੰਦਰ ਘਈ ਪਿ੍ੰਸੀਪਲ ਐਸ.ਓ.ਈ. ਸਕੂਲ ਭਾਦਸੋਂ ਸਟੇਟ ਐਵਾਰਡੀ ਅਤੇ ਜੋਨ ਸਕੱਤਰ ਗੁਰਪ੍ਰੀਤ ਸਿੰਘ ਟਿਵਾਣਾ ਅਤੇ ਹੈਡ ਮਿਸਟ੍ਰੈਸ ਸ੍ਰੀਮਤੀ ਸੋਨੂੰ ਬਾਂਸਲ ਸਰਕਾਰੀ ਹਾਈ ਸਕੂਲ ਦੰਦਰਾਲਾ ਖਰੌੜ ਦੀ ਰਹਿਨੁਮਾਈ ਹੇਠ ਹੋਇਆ| ਮੈਡਮ ਬਾਂਸਲ ਦੁਆਰਾ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੱਜ ਖੋ-ਖੋ ਲੜਕੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਫਤਿਹਪੁਰ ਫਸਟ, ਗੋਲਡਨ ਈਰਾ ਸਕੂਲ ਦਿੱਤੂਪੁਰ ਸੈਕਿੰਡ ਅਤੇ ਸਰਕਾਰੀ ਹਾਈ ਸਕੂਲ ਭੜੀ ਪਨੈਚਾ ਤੀਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ ਰੱਸਾਕਸ਼ੀ ਦੇ ਵਿਚ ਸਰਕਾਰੀ ਸੈਕੰਡਰੀ ਸਕੂਲ ਧੰਗੇੜਾ ਪਹਿਲੇ ਅਤੇ ਸੰਤ ਈਸ਼ਰ ਸਿੰਘ ਸਕੂਲ ਦੂਸਰੇ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੌਟ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੱਤਰ ਰਣਧੀਰ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਲੈਕਚਰਾਰ, ਡੀ.ਪੀ.ਈ.,ਅਤੇ ਪੀ.ਟੀ.ਆਈ. ਸ਼ਾਮਿਲ ਹੋਏ। ਇਸ ਮੌਕੇ ਸੁਨੀਤਾ ਰਾਣੀ, ਪਰਮਿੰਦਰ ਸਿੰਘ, ਸਹਿਜਪ੍ਰੀਤ ਕੌਰ, ਵਿਕਰਮ ਦੇਵ, ਸੋਨੂੰ, ਜਸਵਿੰਦਰ ਖਾਨ ਜੱਸੋਮਜਾਰਾ, ਗੁਰਿੰਦਰ ਸਿੰਘ, ਮਨਦੀਪ ਸਿੰਘ, ਮਨਦੀਪ ਸ਼ੁਕਲਾ, ਕੁਲਪਰਮ ਸਿੰਘ, ਜਸਵੀਰ ਕੌਰ, ਸਦਾਵਰਤ ਸਿੰਘ, ਸੰਦੀਪ ਸਿੰਘ, ਗੁਰਿੰਦਰਜੀਤ ਸਿੰਘ, ਕੁਲਵਿੰਦਰ ਕੌਰ, ਵਤਨਦੀਪ ਸਿੰਘ, ਕਰਨਦੀਪ ਖ਼ਾਨ, ਹਰਦੀਪ ਸਿੰਘ ਬੀ.ਐਸ.ਓ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਢਕਾਨਸੂ ਕਲਾਂ ਸਕੂਲ ’ਚ ਆਜ਼ਾਦੀ ਦਿਵਸ ਤੇ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ ਤੋਂ ਵਧ ਦੀ ਠੱਗੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।