23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹੈਰੀਟੇਜ ਸਟਰੀਟ 55 ਲੱਖ ਦੀ ਲਾਗਤ ਨਾਲ ਹੋਵੇਗੀ ਮੁੜ ਤਿਆਰ-ਕੋਹਲੀ, ਮੇਅਰ

ਪਟਿਆਲਾ, 22 ਅਗਸਤ (ਮਨਦੀਪ ਸਿੰਘ ਖਰੌੜ)-ਪਿਛਲੇ ਲੰਬੇ ਸਮੇ ਤੋਂ ਲੋਕਾਂ ਲਈ ਸ਼ਰਾਪ ਬਣੀ ਹੈਰੀਟੇਜ ਸਟ੍ਰੀਟ ਮੁੜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਮਿਹਨਤ ਸਦਕਾ ਵਰਦਾਨ ਬਣਨ ਜਾ ਰਹੀ ਹੈ। ਆਲੇ ਦੁਆਲੇ ਦੇ ਲੋਕਾਂ ਦੀ ਮੰਗ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਨੇ ਇਸ ਹੈਰੀਟੇਜ ਸਟ੍ਰੀਟ ਨੂੰ ਸੀਮਿੰਟਡ ਬਣਾਉਣ ਲਈ ਇਸ ਦਾ ਕੰਮ ਸ਼ਰੂ ਕਰਵਾ ਦਿਤਾ ਹੈ।

ਸੀਮੈਂਟਡ ਸੜਕ ਬਣਾਉਣ ਦਾ ਉਦਘਾਟਨ ਕਰਦੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ। ਅਜੀਤ ਤਸਵੀਰ 23-08-2026
ਪਟਿਆਲਾ, 22 ਅਗਸਤ (ਮਨਦੀਪ ਸਿੰਘ ਖਰੌੜ)-ਪਿਛਲੇ ਲੰਬੇ ਸਮੇ ਤੋਂ ਲੋਕਾਂ ਲਈ ਸ਼ਰਾਪ ਬਣੀ ਹੈਰੀਟੇਜ ਸਟ੍ਰੀਟ ਮੁੜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਮਿਹਨਤ ਸਦਕਾ ਵਰਦਾਨ ਬਣਨ ਜਾ ਰਹੀ ਹੈ। ਆਲੇ ਦੁਆਲੇ ਦੇ ਲੋਕਾਂ ਦੀ ਮੰਗ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਨੇ ਇਸ ਹੈਰੀਟੇਜ ਸਟ੍ਰੀਟ ਨੂੰ ਸੀਮਿੰਟਡ ਬਣਾਉਣ ਲਈ ਇਸ ਦਾ ਕੰਮ ਸ਼ਰੂ ਕਰਵਾ ਦਿਤਾ ਹੈ। ਇਸ ਉਪਰ 55 ਲੱਖ ਰੁਪਏ ਲਗਣਗੇ। ਹੈਰੀਟੇਟ ਸਟ੍ਰੀਟ ਦੇ ਨਾਂਅ ’ਤੇ ਕਾਂਗਰਸ ਸਰਕਾਰ ਨੇ ਲੱਖਾਂ ਰੁਪਏ ਖਰਾਬ ਕੀਤੇ, ਲੱਖਾਂ ਰੁਪਏ ਦੇ ਘੋਟਾਲੇ ਹੋਏ ਤੇ ਲੋਕਾਂ ਨੇ ਪਿਛਲੇ 6 ਸਾਲ ਇਸਦਾ ਨਰਕ ਭੋਗਿਆ। ਹੁਣ ਸੀਮਿੰਟਡ ਸੜਕ ਬਣਨ ਨਾਲ ਇਸ ਦਾ ਨਰਕ ਨਿਕਲ ਜਾਵੇਗਾ। ਪੰਜਾਬ ਦੀ ਤਤਕਾਲੀਨ ਕਾਂਗਰਸ ਸਰਕਾਰ ਸਮੇਂ ਵਿਚ ਪਟਿਆਲਾ ਸ਼ਹਿਰ ਦੇ ਵਿਚਕਾਰ ਬਣਾਈ ਗਈ ਇਸ ਹੈਰੀਟੇਜ਼ ਸਟਰੀਟ ਨੂੰ ਹੁਣ ਪੁੱਟਿਆ ਜਾਵੇਗਾ, ਕਿਉਂਕਿ ਇਸ ਹੈਰੀਟੇਜ ਦੇ ਨਾਂਅ ’ਤੇ ਲਾਈਆਂ ਗਈਆਂ ਟਾਈਲਾਂ ਲੋਕਾਂ ਲਈ ਜਾਨ ਦਾ ਖਤਰਾ ਬਣੀਆਂ ਹੋਈਆਂ ਸਨ। ਅੱਜ ਇਨ੍ਹਾਂ ਟਾਈਲਾਂ ਨੂੰ ਪੁੱਟ ਕੇ ਸੀਮੈਂਟਡ ਸੜਕ ਬਣਾਉਣ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਸਮੇਤ ਕਮਿਸ਼ਨਰ ਸ੍ਰੀਮਤੀ ਪੂਜਾ ਗਰੇਵਾਲ ਵਲੋਂ ਕੀਤਾ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਸੜਕ ਨੂੰ 55 ਲੱਖ ਦੀ ਲਾਗਤ ਦੇ ਨਾਲ ਪੂਰੀ ਤਰ੍ਹਾਂ ਸੀਮਿੰਟਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਜੋ ਹੈਰੀਟੇਜ ਦੇ ਨਾਂਅ ’ਤੇ ਇਥੇ ਰੋੜੇਨੁਮਾ ਟਾਈਲਾਂ ਲਾਈਆਂ ਸਨ, ਉਸ ਤੋਂ ਲੋਕ ਪ੍ਰੇਸ਼ਾਨ ਸੀ। ਉਨਾਂ ਕਿਹਾ ਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਜਾਨ ਦਾ ਖੌਹ ਬਣੀਆਂ ਟਾਈਲਾਂ ਨੂੰ ਹਰ ਹਾਲਤ ਵਿਚ ਪੁੱਟ ਕੇ ਇੱਥੇ ਵਧੀਆ ਤੇ ਸਾਫ਼ ਸੁਥਰੀ ਸੜਕ ਬਣਾਈ ਜਾਵੇਗੀ। ਇਸ ਲਈ ਲੋਕਾਂ ਨਾਲ ਵਾਅਦਾ ਕੀਤਾ ਜੋ ਅੱਜ ਪੂਰਾ ਹੋ ਗਿਆ ਹੈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ।
ਪਿਛਲੀ ਖ਼ਬਰ ਭਾਜਪਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਲੋਕਾਂ ਦੀ ਭਲਾਈ ਨੂੰ ਪਹਿਲ ਦਿੰਦੀ ਹੈ-ਬਰਾੜ ਅਗਲੀ ਖ਼ਬਰ ਪਿੰਡ ਅਨਾਇਤਪੁਰਾ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੀ ਨਵੀਂ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।