25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰਾਜਪੁਰਾ ਹਲਕੇ ’ਚ 29 ਨੂੰ ਕਾਂਗਰਸ ਪਿੰਡਾਂ ਤੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਚੋਣ ਮੁਹਿੰਮ ਸ਼ੁਰੂ ਕਰੇਗੀ-ਹਰਦਿਆਲ ਕੰਬੋਜ

ਰਾਜਪੁਰਾ, 24 ਅਗਸਤ (ਜੀ. ਪੀ.

ਅਜੀਤ ਡੈਸਕ 25-08-2026
ਰਾਜਪੁਰਾ, 24 ਅਗਸਤ (ਜੀ. ਪੀ. ਸਿੰਘ)-ਸਥਾਨਕ ਬਿਰਧ ਆਸ਼ਰਮ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਹਲਕੇ ਦੇ ਪਾਰਟੀ ਦੇ ਮੁੱਖ ਆਗੂਆਂ ਦੀ ਇਕ ਬੈਠਕ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਦੀ ਅਗਵਾਈ ’ਚ ਹੋਈ, ਜਿਸ ਵਿਚ ਰਾਜਪੁਰਾ ਤੇ ਬਨੂੜ ਖੇਤਰ ਨਾਲ ਸੰਬੰਧਿਤ ਵੱਡੀ ਗਿਣਤੀ ’ਚ ਆਗੂਆਂ ਨੇ ਹਿੱਸਾ ਲਿਆ। ਬੈਠਕ ’ਚ ਰਾਜਪੁਰਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਵਿਧਾਨਕਾਰ ਪਾਰਟੀ ਦੇ ਸਾਬਕਾ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਲਕੇ ’ਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਰਾਜਪੁਰਾ ਦੀ ਕਾਂਗਰਸ ਪਿੰਡਾਂ ਵਿਚ ਹਰ ਬੂਥ ਦੇ ਵੋਟਰਾਂ ਤੱਕ ਕਾਂਗਰਸ ਦੇ ਨਾਅਰੇ ‘ਹਰ ਬੂਥ ਕਾਂਗਰਸ ਮਜ਼ਬੂਤ’ ਤਹਿਤ ਤੱਕ ਪਹੁੰਚ ਕਰੇਗੀ। ਇਸ ਮੁਹਿੰਮ ਦਾ ਆਗਾਜ਼ 29 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪਹਿਲਾਂ 6-6 ਪਿੰਡਾਂ ’ਚ ਪਾਰਟੀ ਬੈਠਕਾਂ ਕਰਨ ਜਾ ਰਹੀ ਹੈ ਤੇ ਇਸ ਤੋਂ ਬਾਅਦ ਹਰ ਪਿੰਡ ’ਚ ਬੈਠਕਾਂ ਕਰਕੇ ਬੂਥ ਪੱਧਰ ਤੱਕ ਪਹੁੰਚ ਕੀਤੀ ਜਾਵੇਗੀ। ਜਿਸ ਲਈ ਪਹਿਲਾਂ ਤੋਂ ਹੀ ਬੂਥ ਪੱਧਰ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ, ਨੈਬ ਸਿੰਘ ਮਨੌਲੀ ਸੂਰਤ, ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਨਵਦੀਪ ਨਵੀ, ਰਜਿੰਦਰ ਸਿੰਘ ਰਾਜੂ ਮਠਿਆੜਾ, ਐਡ. ਗਗਨਦੀਪ ਸਿੰਘ ਬੂਟਾ ਸਿੰਘ ਵਾਲਾ, ਪ੍ਰੇਮ ਕੁਮਾਰ ਮਾਣਕਪੁਰ, ਅਮਰ ਸਿੰਘ ਮਿਰਜਾਂਪੁਰ, ਅਮਰਜੀਤ ਸਿੰਘ ਦਬਾਲੀ, ਬੂਟਾ ਸਿੰਘ ਪਿਲਖਣੀ, ਗੁਰਪ੍ਰੀਤ ਸਿੰਘ ਜੰਡੋਲੀ, ਸਰਬਜੀਤ ਮਾਣਕਪੁਰ, ਜਸਵੀਰ ਸਿੰਘ ਜੱਸੀ ਕੋਟਲਾ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਵਿਧਾਇਕ ਦੇਵ ਮਾਨ ਨੇ ਦਫ਼ਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾ ਨੂੰ ਸੁਣਿਆ ਅਗਲੀ ਖ਼ਬਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਇੰਟਰ ਬਹਿਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।