01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸੂਲਰ ਤੋਂ ਮਥੁਰਾ, ਵਰਿੰਦਾਵਨ ਲਈ ਵਿਧਾਇਕ ਕੋਹਲੀ ਵਲੋਂ ਬੱਸਾਂ ਰਵਾਨਾ

ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਦੀ ਵਿਰਾਸਤ ਸੇਵਾ ਸੰਗਠਨ ਵਲੋਂ ਚਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਸੂਲਰ ਤੋਂ ਅੱਜ ਦੋ ਬੱਸਾਂ ਰਵਾਨਾ ਕੀਤੀਆਂ। ਇਸ ਮੌਕੇ ਹਲਕਾ ਕੋਆਰਡੀਨੇਟਰ ਹਰਵਿੰਦਰਪਾਲ ਸਿੰਘ ਵਿੰਟੀ, ਵਾਰਡ ਨੰਬਰ 37 ਦੇ ਐੱਮ.

ਅਜੀਤ ਡੈਸਕ 01-09-2026
ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਦੀ ਵਿਰਾਸਤ ਸੇਵਾ ਸੰਗਠਨ ਵਲੋਂ ਚਲ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਸੂਲਰ ਤੋਂ ਅੱਜ ਦੋ ਬੱਸਾਂ ਰਵਾਨਾ ਕੀਤੀਆਂ। ਇਸ ਮੌਕੇ ਹਲਕਾ ਕੋਆਰਡੀਨੇਟਰ ਹਰਵਿੰਦਰਪਾਲ ਸਿੰਘ ਵਿੰਟੀ, ਵਾਰਡ ਨੰਬਰ 37 ਦੇ ਐੱਮ. ਸੀ. ਰੇਨੂ ਬਾਲਾ ਅਤੇ ਰਿੱਕੀ ਸੂਲਰ ਵੀ ਮੌਜੂਦ ਸਨ। ਇਹ ਯਾਤਰਾ ਲਈ ਬੱਸਾਂ ਸੂਲਰ ਤੋਂ ਸੰਗਤ ਨੂੰ ਲੈ ਕੇ ਮਥੁਰਾ ਵਰਿੰਦਾਵਨ ਵਾਸਤੇ ਰਵਾਨਾ ਹੋਈਆਂ। ਸੰਗਤ ਨੇ ਇਸ ਵਿਸੇਸ਼ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਪਟਿਆਲਾ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਵਧੀਆ ਹੋਟਲ ਵਿਚ ਖਾਣਾ ਤੇ ਰਹਿਣ ਦਾ ਪ੍ਰਬੰਧ ਹੁੰਦਾ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਹ ਯੋਜਨਾ ਧਾਰਮਿਕ ਆਸਥਾ ਨਾਲ ਜੁੜੇ ਲੋਕਾਂ ਲਈ ਇਕ ਵੱਡਾ ਉਪਰਾਲਾ ਹੈ।
ਪਿਛਲੀ ਖ਼ਬਰ ਸਿਹਤ ਮੰਤਰੀ ਨੇ ਮੇਅਰ, ਡੀ. ਸੀ. ਤੇ ਵਧੀਕ ਕਮਿਸ਼ਨਰ ਨਾਲ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ ਤੀਜੇ ਦਿਨ ਲਗਾਤਾਰ “ਮਿਸ਼ਨ ਕਲ... ਅਗਲੀ ਖ਼ਬਰ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗੁਰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।