ਤਪੀਆ ਮੰਦਰ ਨਾਭਾ ਵਿਖੇ ਸੱਤ ਦਿਨਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਸ਼ੁਰੂ
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਭੀਖੀ ਮੋੜ ਸਥਿਤ ਪ੍ਰਾਚੀਨ ਮੰਦਰ ਡੇਰਾ ਤਪੀਆ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 29 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਸ਼ੁਰੂ ਹੋ ਗਿਆ ਹੈ। ਡੇਰਾ ਤਪੀਆ ਮੰਦਰ ਦੇ ਸੇਵਾਦਾਰ ਰਜਤ ਮੋਹਨ ਦਾਸ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਮਹੰਤ ਅਵਧ ਬਿਹਾਰੀ ਦਾਸ ਤਪੀਆ ਦੀ ਦੇਖ-ਰੇਖ ਹੇਠ ਮਹੰਤ ਲਲਿਤ ਮੋਹਨ ਦਾਸ ਵਲੋਂ ਕਰਵਾਇਆ ਜਾ ਰਿਹਾ ਹੈ।
ਨਾਭਾ ਦੇ ਡੇਰਾ ਤਪੀਆ ਮੰਦਰ ਵਿਖੇ ਅਚਾਰਿਆ ਵੇਦਪ੍ਰਕਾਸ਼ ਦਰਵੇਦੀ ਕਥਾ ਕਰਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ
03-09-2026