ਕਰਮਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਗੋਲਨ, ਨਿਰਲੇਪ ਕੌਰ ਐਡਵੋਕੇਟ
ਸਮਾਣਾ, 10 ਸਤੰਬਰ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਦੀਆਂ 11 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਸੰਬੰਧੀ ਚੋਣ ਕਮੇਟੀ ਦੇ ਮੈਂਬਰਾਂ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਧਨੋਆ ਵਕੀਲ ਵਲੋਂ ਉਮੀਦਵਾਰਾਂ ਲਈ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਲਈ ਕਰਮਜੀਤ ਸਿੰਘ ਰੰਧਾਵਾ ਤੇ ਗੁਰਵਿੰਦਰ ਸਿੰਘ ਗੋਲਨ, ਸਕੱਤਰ ਲਈ ਹਰਮਨਦੀਪ ਸਿੰਘ ਸਿੱਧੂ ਤੇ ਅਸ਼ੀਨ ਖਾਨ ਤੇ ਖ਼ਜ਼ਾਨਚੀ ਲਈ ਦਵਿੰਦਰ ਹਸੀਜਾ ਤੇ ਕੁਲਦੀਪ ਸਿੰਘ ਚੌਧਰੀ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ।
ਸਮਾਣਾ, 10 ਸਤੰਬਰ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਦੀਆਂ 11 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਸੰਬੰਧੀ ਚੋਣ ਕਮੇਟੀ ਦੇ ਮੈਂਬਰਾਂ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਧਨੋਆ ਵਕੀਲ ਵਲੋਂ ਉਮੀਦਵਾਰਾਂ ਲਈ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਲਈ ਕਰਮਜੀਤ ਸਿੰਘ ਰੰਧਾਵਾ ਤੇ ਗੁਰਵਿੰਦਰ ਸਿੰਘ ਗੋਲਨ, ਸਕੱਤਰ ਲਈ ਹਰਮਨਦੀਪ ਸਿੰਘ ਸਿੱਧੂ ਤੇ ਅਸ਼ੀਨ ਖਾਨ ਤੇ ਖ਼ਜ਼ਾਨਚੀ ਲਈ ਦਵਿੰਦਰ ਹਸੀਜਾ ਤੇ ਕੁਲਦੀਪ ਸਿੰਘ ਚੌਧਰੀ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਚੋਣ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਵੋਟ ਪਾਉਣ ਲਈ ਨਿਰਧਾਰਿਤ ਨਿਸ਼ਾਨ ਦੀ ਵਰਤੋਂ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਕਿਸੇ ਹੋਰ ਨਿਸ਼ਾਨ ’ਤੇ ਪਾਈ ਗਈ ਵੋਟ ਉਮੀਦਵਾਰ ਦੇ ਹੱਕ ਵਿਚ ਨਹੀਂ ਗਿਣੀ ਜਾਵੇਗੀ। ਕਮੇਟੀ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਸਮੇਂ ਕਮੇਟੀ ਮੈਂਬਰ ਤੇ ਦੋਵੇਂ ਧਿਰਾਂ ਵਲੋਂ ਸਿਰਫ਼ ਆਪਣੇ ਇਕ-ਇਕ ਚੋਣਵੇਂ ਮੈਂਬਰ ਨੂੰ ਹੀ ਸ਼ਾਮਲ ਕੀਤਾ ਜਾ ਸਕੇਗਾ। ਕਿਸੇ ਹੋਰ ਮੈਂਬਰ ਨੂੰ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਚੋਣ ਕਮੇਟੀ ਦੇ ਦੋ ਮੈਂਬਰਾਂ ਵਲੋਂ ਦਸਤਖ਼ਤ ਕੀਤੇ ਬੈਲਟ ਪੇਪਰ ਹੀ ਮਨਜ਼ੂਰ ਹੋਣਗੇ। ਇਸ ਤੋਂ ਇਲਾਵਾ ਕਿਸੇ ਹੋਰ ਕਾਗ਼ਜ਼ ਜਾਂ ਬੈਲਟ ਪੇਪਰ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸਥਿਤੀ ਵਿਚ ਚੋਣ ਕਮੇਟੀ ਨੂੰ ਵਿਸ਼ੇਸ਼ ਅਧਿਕਾਰ ਹੋਵੇਗਾ। ਚੋਣਾਂ ਲਈ ਵੋਟਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਤੋਂ ਬਾਅਦ ਕੀਤੀ ਜਾਵੇਗੀ। ਚੋਣ ਕਮੇਟੀ ਦੇ ਮੈਂਬਰ ਨੇ ਅਪੀਲ ਕੀਤੀ ਹੈ ਕਿ ਚੋਣ ਪ੍ਰਕਿਰਿਆ ਨੂੰ ਸੁਚੱਜੇ, ਨਿਰਪੱਖ ਤੇ ਅਨੁਸ਼ਾਸਿਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਉਪ-ਪ੍ਰਧਾਨ (ਔਰਤ) ਦੀ ਚੋਣ ਵਿਚ ਨਿਰਲੇਪ ਕੌਰ ਐਡਵੋਕੇਟ ਨਿਰਵਿਰੋਧ ਪਹਿਲੇ ਉਪ-ਪ੍ਰਧਾਨ ਚੁਣੇ ਗਏ ਹਨ।