14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬੀ. ਕੇ. ਯੂ. ਏ ਆਜ਼ਾਦ ਦਾ ਬਲਾਕ ਪਾਤੜਾਂ 5 ਦਿਨਾਂ ਦੇ ਸੁਨਾਮ ਧਰਨੇ ’ਚ ਵੱਡੇ ਕਾਫ਼ਲੇ ਨਾਲ ਹੋਵੇਗਾ ਸ਼ਾਮਿਲ-ਨਿਆਲ

ਪਾਤੜਾਂ, 13 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਾਤੜਾਂ ਦੀ ਮੀਟਿੰਗ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਦੇ ਸੱਦੇ ਤਹਿਤ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨਾ ਲਾਏ ਜਾਣ ਦੇ ਫ਼ੈਸਲੇ ਤਹਿਤ ਬਲਾਕ ਪਾਤੜਾਂ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ 5 ਦਿਨਾਂ ਦਾ ਧਰਨਾ ਲਾਏ ਜਾਣ ਲਈ ਧਰਨੇ ’ਚ 14 ਸਤੰਬਰ ਨੂੰ ਵੱਡੇ ਕਾਫ਼ਲੇ ਸਮੇਤ ਜਾਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਮੋਰਚੇ ’ਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਜੋ ਸਾਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲੁੱਟਿਆ ਗਿਆ ਸੀ, ਜਿਸ ਵਿਚ ਇਕੱਲੇ ਸ਼ੰਭੂ ਤੋਂ 3 ਕਰੋੜ 77 ਲੱਖ 948 ਦਾ ਸਾਮਾਨ ਲੁੱਟਿਆ ਗਿਆ।

ਅਜੀਤ ਡੈਸਕ 14-09-2026
ਪਾਤੜਾਂ, 13 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਪਾਤੜਾਂ ਦੀ ਮੀਟਿੰਗ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਦੇ ਸੱਦੇ ਤਹਿਤ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨਾ ਲਾਏ ਜਾਣ ਦੇ ਫ਼ੈਸਲੇ ਤਹਿਤ ਬਲਾਕ ਪਾਤੜਾਂ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ 5 ਦਿਨਾਂ ਦਾ ਧਰਨਾ ਲਾਏ ਜਾਣ ਲਈ ਧਰਨੇ ’ਚ 14 ਸਤੰਬਰ ਨੂੰ ਵੱਡੇ ਕਾਫ਼ਲੇ ਸਮੇਤ ਜਾਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਮੋਰਚੇ ’ਚ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਜੋ ਸਾਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲੁੱਟਿਆ ਗਿਆ ਸੀ, ਜਿਸ ਵਿਚ ਇਕੱਲੇ ਸ਼ੰਭੂ ਤੋਂ 3 ਕਰੋੜ 77 ਲੱਖ 948 ਦਾ ਸਾਮਾਨ ਲੁੱਟਿਆ ਗਿਆ। 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾ ਨਾਲ ਸੰਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਗਏ ਸੀ, ਜਿਸ ਦਾ ਸਰਕਾਰ ਵਲੋਂ ਅੱਜ ਤੱਕ ਕੋਈ ਵੀ ਜਵਾਬ ਨਹੀਂ ਮਿਲਿਆ, ਜਿਸ ਕਰਕੇ ਕਿਸਾਨਾਂ ਵਿਚ ਭਾਰੀ ਰੋਸ ਹੈ। ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਤੋਂ 18 ਸਤੰਬਰ ਤੱਕ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ’ਤੇ ਘਰ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਅਮਰਿੰਦਰ ਸਿੰਘ, ਦੀਪੀ ਘੱਗਾ, ਪ੍ਰਿਤਪਲ ਸਿੰਘ ਤੰਬੂਵਾਲਾ, ਗੁਰਜੰਟ ਸਿੰਘ ਸੁਧਾਰਨਪੁਰ, ਇਕਾਈ ਪ੍ਰਧਾਨ ਹਰਪਾਲ ਸਿੰਘ ਘੱਗਾ, ਨਿਸ਼ਾਨ ਸਿੰਘ ਬੂਰੜ, ਬਿੱਕਰ ਸਿੰਘ, ਕਾਲਾ ਸਿੰਘ, ਗੁਰਵੀਰ ਸਿੰਘ ਦਫ਼ਤਰੀ ਵਾਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਪੰਜਾਬ ’ਚ ਆਉਂਦੀਆਂ... ਅਗਲੀ ਖ਼ਬਰ ਸੋਹੀ ਆਟੋ ਡੀਲਰ ਵਲੋਂ ਖੋਲ੍ਹਿਆ ਇਲੈਕਟ੍ਰਿਕ ਸਕੂਟਰ ਦਾ ਸ਼ੋਅਰੂਮ ਸਾਬਕਾ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਨੇ ਕੀਤਾ ਉਦਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।