16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੱਡੀ ਤੇ ਆਟੋ ਦੀ ਹੋਈ ਟੱਕਰ, ਇਕ ਦੀ ਮੌਤ

ਪਟਿਆਲਾ, 15 ਸਤੰਬਰ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ ਸਥਿਤ ਮਹਿਮਦਪੂਰ ਮੰਡੀ ਲਾਗੇ ਇਕ ਗੱਡੀ ਚਾਲਕ ਨੇ ਆਟੋ ਨੂੰ ਟੱਕਰ ਮਾਰਨ ਉਪਰੰਤ ਆਟੋ ਬਿਜਲੀ ਦੇ ਖੰਭੇ ਟਕਰਾਉਣ ਕਾਰਨ ਇਕ ਸਵਾਰ ਦੀ ਮੌਤ ਹੋ ਗਈ ਤੇ ਬਾਕੀ ਦੇ ਸੱਟਾਂ ਲੱਗੀਆਂ। ਉਕਤ ਸ਼ਿਕਾਇਤ ਚਰਨਜੀਤ ਸਿੰਘ ਨੇ ਥਾਣਾ ਪਸਿਆਣਾ ’ਚ ਦਰਜ ਕਰਵਾਈ ਕਿ ਉਸ ਦੇ ਪਿਤਾ ਗੁਰਧਿਆਨ ਸਿੰਘ ਹੋਰ ਸਵਾਰੀਆਂ ਸਮੇਤ ਆਟੋ ਵਿਚ ਸੰਗਰੂਰ ਰੋਡ ਲਾਗੇ ਮਹਿਮਦਪਰੂ ਮੰਡੀ ਲਾਗੇ ਜਾ ਰਹੇ ਸੀ।

ਅਜੀਤ ਡੈਸਕ 16-09-2026
ਪਟਿਆਲਾ, 15 ਸਤੰਬਰ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ ਸਥਿਤ ਮਹਿਮਦਪੂਰ ਮੰਡੀ ਲਾਗੇ ਇਕ ਗੱਡੀ ਚਾਲਕ ਨੇ ਆਟੋ ਨੂੰ ਟੱਕਰ ਮਾਰਨ ਉਪਰੰਤ ਆਟੋ ਬਿਜਲੀ ਦੇ ਖੰਭੇ ਟਕਰਾਉਣ ਕਾਰਨ ਇਕ ਸਵਾਰ ਦੀ ਮੌਤ ਹੋ ਗਈ ਤੇ ਬਾਕੀ ਦੇ ਸੱਟਾਂ ਲੱਗੀਆਂ। ਉਕਤ ਸ਼ਿਕਾਇਤ ਚਰਨਜੀਤ ਸਿੰਘ ਨੇ ਥਾਣਾ ਪਸਿਆਣਾ ’ਚ ਦਰਜ ਕਰਵਾਈ ਕਿ ਉਸ ਦੇ ਪਿਤਾ ਗੁਰਧਿਆਨ ਸਿੰਘ ਹੋਰ ਸਵਾਰੀਆਂ ਸਮੇਤ ਆਟੋ ਵਿਚ ਸੰਗਰੂਰ ਰੋਡ ਲਾਗੇ ਮਹਿਮਦਪਰੂ ਮੰਡੀ ਲਾਗੇ ਜਾ ਰਹੇ ਸੀ। ਇਸ ਦੌਰਾਨ ਇਕ ਅਣਪਛਾਤੇ ਗੱਡੀ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਦਾ ਸੰਤੁਲਣ ਵਿਗੜ ਗਿਆ ਤੇ ਸੜਕ ’ਤੇ ਬਿਜਲੀ ਵਾਲੇ ਖੰਭੇ ਨਾਲ ਜਾ ਵੱਜਿਆ। ਜਿਸ ਕਾਰਨ ਇਸ ਹਾਦਸੇ ’ਚ ਉਸ ਦੇ ਪਿਤਾ ਗੁਰਧਿਆਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਬਾਕੀ ਸਵਾਰੀਆਂ ਦੇ ਸੱਟਾਂ ਲੱਗੀਆ, ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੁਲਜਾਰ ਦੀ ਮੌਤ ’ਤੇ ਗਰਜੀ ਕਾਂਗਰਸ ,ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਪੁਲਿਸ ਕਰ ਰਹੀ ਹੈ ਡੰਡਾ ਤੰਤਰ ਦੀ ਵਰਤੋਂ... ਅਗਲੀ ਖ਼ਬਰ ਯੂ. ਕੇ. ਭੇਜਣ ਦਾ ਝਾਂਸਾ ਦੇ ਕੇ 10 ਲੱਖ ਤੋਂ ਵੱਧ ਠੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।