16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਡੇਰਾ ਬਾਬਾ ਟਿੱਲਾ ਤੋਂ ਧੱਕੇ ਨਾਲ ਕੱਢੇ ਜਾਣ ਦੇ ਮਹੰਤ ਰਾਜ ਮੁਨੀ ਵਲੋਂ ਦੋਸ਼

ਡਕਾਲਾ, 15 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਪਿੰਡ ਡਕਾਲਾ ਵਿਖੇ ਸਥਿਤ ਇਤਿਹਾਸਕ ਤੇ ਪੁਰਾਤਨ ਡੇਰਾ ਬਾਬਾ ਟਿੱਲਾ ਇਨ੍ਹੀਂ ਦਿਨੀਂ ਵਿਵਾਦ ਨੂੰ ਲੈ ਕੇ ਚਰਚਾ ਵਿਚ ਆ ਗਿਆ ਹੈ। ਡੇਰੇ ਦੇ ਗੱਦੀ ਨਸ਼ੀਨ ਬਾਬਾ ਮਹੰਤ ਰਾਜ ਮੁਨੀ ਵਲੋਂ ਡੇਰੇ ਤੋਂ ਧੱਕੇ ਨਾਲ ਬਾਹਰ ਕੱਢੇ ਜਾਣ, ਡੇਰੇ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼, ਉਨ੍ਹਾਂ ਦੀ ਮੂੰਹ ਬੋਲੀ ਧੀ ’ਤੇ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਲਗਾਏ ਜਾਣ, ਜ਼ਰੂਰੀ ਕਾਗਜ਼ਾਤ ਸਾੜੇ ਜਾਣ ਤੇ ਪੁਰਾਣੇ ਅੰਬਾਂ ਦੇ ਬਾਗ ਨੂੰ ਉਜਾੜੇ ਜਾਣ ਸਮੇਤ ਕਈ ਦੋਸ਼ ਲਗਾਏ ਗਏ ਹਨ।

ਮਹੰਤ ਰਾਜ ਮੁਨੀ ਜਾਣਕਾਰੀ ਦਿੰਦੇ ਹੋਏ। ਡੇਰੇ ਟਿੱਲੇ ਡਕਾਲਾ ਦੇ ਧਾਰਮਿਕ ਸਥਾਨ ਦੀ ਤਸਵੀਰ। 16-09-2026
ਡਕਾਲਾ, 15 ਸਤੰਬਰ (ਰਵਿੰਦਰ ਸਿੰਘ ਪੰਜੇਟਾ)- ਪਿੰਡ ਡਕਾਲਾ ਵਿਖੇ ਸਥਿਤ ਇਤਿਹਾਸਕ ਤੇ ਪੁਰਾਤਨ ਡੇਰਾ ਬਾਬਾ ਟਿੱਲਾ ਇਨ੍ਹੀਂ ਦਿਨੀਂ ਵਿਵਾਦ ਨੂੰ ਲੈ ਕੇ ਚਰਚਾ ਵਿਚ ਆ ਗਿਆ ਹੈ। ਡੇਰੇ ਦੇ ਗੱਦੀ ਨਸ਼ੀਨ ਬਾਬਾ ਮਹੰਤ ਰਾਜ ਮੁਨੀ ਵਲੋਂ ਡੇਰੇ ਤੋਂ ਧੱਕੇ ਨਾਲ ਬਾਹਰ ਕੱਢੇ ਜਾਣ, ਡੇਰੇ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼, ਉਨ੍ਹਾਂ ਦੀ ਮੂੰਹ ਬੋਲੀ ਧੀ ’ਤੇ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਲਗਾਏ ਜਾਣ, ਜ਼ਰੂਰੀ ਕਾਗਜ਼ਾਤ ਸਾੜੇ ਜਾਣ ਤੇ ਪੁਰਾਣੇ ਅੰਬਾਂ ਦੇ ਬਾਗ ਨੂੰ ਉਜਾੜੇ ਜਾਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਪਿੰਡ ਵਾਸੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਆਪਣਾ ਪੱਖ ਰੱਖਿਆ ਹੈ। ਗੱਲਬਾਤ ਦੌਰਾਨ ਮਹੰਤ ਰਾਜ ਮੁਨੀ ਨੇ ਦੱਸਿਆ ਕਿ ਸੋਨੀਆ ਉਨ੍ਹਾਂ ਦੀ ਮੂੰਹ ਬੋਲੀ ਧੀ ਹੈ, ਜਦਕਿ ਉਸ ਦਾ ਪਤੀ ਰਣਜੀਤ ਸਿੰਘ ਬਚਪਨ ਤੋਂ ਹੀ ਡੇਰੇ ਨਾਲ ਜੁੜਿਆ ਹੋਇਆ ਸੀ ਤੇ ਉਨ੍ਹਾਂ ਦੀ ਸੇਵਾ ਕਰਦਾ ਆਇਆ ਹੈ। ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਉਸ ਦੀ ਪਤਨੀ ਸੋਨੀਆ ਵੀ ਉਨ੍ਹਾਂ ਦੀ ਦੇਖ-ਰੇਖ ਅਤੇ ਸੇਵਾ-ਸੰਭਾਲ ਕਰਦੀ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਵਲੋਂ ਸੋਨੀਆ ਅਤੇ ਉਸ ਦੇ ਪਰਿਵਾਰ ਦੇ ਡੇਰੇ ਵਿਚ ਆਉਣ-ਜਾਣ ’ਤੇ ਇਤਰਾਜ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੇ ਡੇਰੇ ਵਿਚ ਰਹਿਣਾ ਹੈ ਤਾਂ ਸੋਨੀਆ ਅਤੇ ਉਸ ਦਾ ਪਰਿਵਾਰ ਡੇਰੇ ਵਿਚ ਨਾ ਆਵੇ। ਮਹੰਤ ਰਾਜ ਮੁਨੀ ਨੇ ਕਿਹਾ ਕਿ ਉਨ੍ਹਾਂ ਦੀ ਮੂੰਹ ਬੋਲੀ ਧੀ ’ਤੇ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਹ ਦੋਸ਼ ਸਬੂਤਾਂ ਸਮੇਤ ਸਾਬਤ ਕਰ ਸਕਦਾ ਹੈ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਡੇਰੇ ਦੀ ਜ਼ਮੀਨ ਸਬੰਧੀ ਮਹੰਤ ਰਾਜ ਮੁਨੀ ਨੇ ਕਿਹਾ ਕਿ ਡੇਰੇ ਨੂੰ ਦਾਨ ਕੀਤੀ ਗਈ ਜ਼ਮੀਨ ’ਤੇ ਪੁਰਾਤਨ ਪਰੰਪਰਾ ਅਨੁਸਾਰ ਸਾਧੂ-ਸੰਤਾਂ ਦਾ ਹੱਕ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਪਿੰਡ ਵਾਸੀਆਂ ਵਲੋਂ ਕਮੇਟੀ ਬਣਾ ਕੇ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਰਿਆਂ ਦੀ ਪਰੰਪਰਾ ਅਨੁਸਾਰ ਆਮ ਤੌਰ ’ਤੇ ਇਸ ਤਰ੍ਹਾਂ ਕਮੇਟੀਆਂ ਬਣਾਉਣ ਦੀ ਰਵਾਇਤ ਨਹੀਂ ਹੈ। ਮਹੰਤ ਰਾਜ ਮੁਨੀ ਨੇ ਡੇਰੇ ਦੇ ਪੁਰਾਣੇ ਅੰਬਾਂ ਦੇ ਬਾਗ ਬਾਰੇ ਵੀ ਦੱਸਿਆ ਕਿ ਕਰੀਬ ਤਿੰਨ ਏਕੜ ਵਿਚ ਅੰਬਾਂ ਦਾ ਬਾਗ ਸੀ, ਜਿੱਥੇ ਉਨ੍ਹਾਂ ਅਨੁਸਾਰ ਕਰੀਬ 500 ਦੇ ਕਰੀਬ ਮੋਰ ਪੰਛੀਆਂ ਦਾ ਰਹਿਣ-ਬਸੇਰਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਬਾਗ ਉਜਾੜੇ ਜਾਣ ਤੋਂ ਬਾਅਦ ਕਈ ਮੋਰ ਤੇ ਕੁੱਤੇ ਮਾਰੇ ਗਏ। ਉਨ੍ਹਾਂ ਪ੍ਰਸ਼ਾਸਨ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਮਹੰਤ ਰਾਜ ਮੁਨੀ ਨੇ ਡੇਰੇ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਡੇਰਾ ਬਾਬਾ ਟਿੱਲਾ ਸਾਲ 1885 ਤੋਂ ਧਾਰਮਿਕ ਪਰੰਪਰਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਤੋਂ ਪਹਿਲਾਂ ਮਹੰਤ ਕ੍ਰਿਸ਼ਨ ਦਾਸ, ਐਤਵਾਰ ਦਾਸ, ਸ਼ੰਭੂ ਮੁਨੀ ਅਤੇ ਬ੍ਰਹਮ ਦਾਸ ਸਮੇਤ ਕਈ ਸਾਧੂ-ਸੰਤ ਇੱਥੇ ਤਪੱਸਿਆ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡੇਰੇ ਦੀ ਪੁਰਾਤਨ ਮਰਿਆਦਾ ਅਤੇ ਪਰੰਪਰਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਪਿੰਡ ਵਾਸੀ ਸ਼ੈਲੀ ਨੇ ਦੋਸ਼ਾਂ ਨੂੰ ਨਕਾਰਿਆ- ਦੂਜੇ ਪਾਸੇ ਪਿੰਡ ਡਕਾਲਾ ਦੇ ਵਾਸੀ ਸ਼ੈਲੀ ਨੇ ਮਹੰਤ ਰਾਜ ਮੁਨੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਮਲੇ ਦੀ ਅਸਲ ਵਜ੍ਹਾ ਡੇਰੇ ਦੇ ਪ੍ਰਬੰਧ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਨੂੰ ਡੇਰੇ ਦੀ ਮੁਖੀ ਮੰਨਣ ਦੀ ਸਥਿਤੀ ਬਣਨ ਕਾਰਨ ਪਿੰਡ ਵਾਸੀਆਂ ਨੇ ਇਤਰਾਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿੰਡ ਵਾਸੀਆਂ ਵਲੋਂ ਬਾਬਾ ਮਹੰਤ ਰਾਜ ਮੁਨੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਾਮਲਾ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਦਰੱਖਤਾਂ ਅਤੇ ਪੰਛੀਆਂ ਸੰਬੰਧੀ ਲਗਾਏ ਦੋਸ਼ਾਂ ਨੂੰ ਵੀ ਸ਼ੈਲੀ ਨੇ ਨਕਾਰਦਿਆਂ ਕਿਹਾ ਕਿ ਡੇਰੇ ਵਿਚ ਵੱਡੇ ਦਰੱਖਤ ਸਨ, ਜਿਨ੍ਹਾਂ ਨੂੰ ਕੱਟਿਆ ਗਿਆ ਹੈ, ਪਰ ਕਿਸੇ ਵੀ ਪੰਛੀ ਨੂੰ ਮਾਰੇ ਜਾਣ ਦੀ ਗੱਲ ਸਹੀ ਨਹੀਂ ਹੈ। ਉਨ੍ਹਾਂ ਮਹੰਤ ਰਾਜ ਮੁਨੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ।
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਅਕਾਲੀ ਦਲ ਸੁਤੰਤਰ ਵਲੋਂ ਨਗਰ ਕੌਂਸਲ ਨਾਭਾ ਦੇ ਖ਼ਿਲਾਫ਼ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।