22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਜਰੰਗ ਫਿਜ਼ੀਕਲ ਅਕੈਡਮੀ ਨੇ ਅਥਲੈਟਿਕਸ ਮੁਕਾਬਲੇ ਕਰਵਾਏ

ਖਨੌਰੀ, 21 ਸਤੰਬਰ (ਬਲਵਿੰਦਰ ਸਿੰਘ ਥਿੰਦ)- ਬਜਰੰਗ ਫਿਜ਼ੀਕਲ ਅਕੈਡਮੀ ਖਨੌਰੀ ਵਲੋਂ ਸ਼ਹਿਰ ਦੇ ਖੇਡ ਸਟੇਡੀਅਮ ਵਿਖੇ ਪਹਿਲੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਅਥਲੈਟਿਕਸ ਮੁਕਾਬਲਿਆਂ ’ਚ ਖਨੌਰੀ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਭਾਗ ਲਿਆ।

ਅਜੀਤ ਡੈਸਕ 22-09-2026
ਖਨੌਰੀ, 21 ਸਤੰਬਰ (ਬਲਵਿੰਦਰ ਸਿੰਘ ਥਿੰਦ)- ਬਜਰੰਗ ਫਿਜ਼ੀਕਲ ਅਕੈਡਮੀ ਖਨੌਰੀ ਵਲੋਂ ਸ਼ਹਿਰ ਦੇ ਖੇਡ ਸਟੇਡੀਅਮ ਵਿਖੇ ਪਹਿਲੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਅਥਲੈਟਿਕਸ ਮੁਕਾਬਲਿਆਂ ’ਚ ਖਨੌਰੀ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਅਥਲੈਟਿਕਸ ਮੁਕਾਬਲਿਆਂ ’ਚ 1600 ਮੀਟਰ ਓਪਨ, 800 ਮੀਟਰ ਲੜਕੀਆਂ ਅਤੇ 400 ਮੀਟਰ ਅੰਡਰ-14 ਲੜਕਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਸਤਿਗੁਰ ਸਿੰਘ ਬਾਂਗੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਰੀਬਨ ਕੱਟ ਕੇ ਮੁਕਾਬਲਿਆਂ ਦਾ ਉਦਘਾਟਨ ਕੀਤਾ । ਅਕੈਡਮੀ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਬਾਂਗੜ ਨੇ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1600 ਮੀਟਰ ਓਪਨ ਦੌੜ ’ਚ ਸੰਦੀਪ ਦਾਦਰੀ ਨੇ ਪਹਿਲਾ, ਸ਼ਾਹਰੁਖ਼ ਉੱਤਰ ਪ੍ਰਦੇਸ਼ ਨੇ ਦੂਜਾ ਅਤੇ ਸਚਿਨ ਹਰਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ । ਪਹਿਲੇ ਸਥਾਨ ’ਤੇ ਰਹਿਣ ਵਾਲੇ ਖਿਡਾਰੀ ਨੂੰ 5100 ਰੁਪਏ ਅਤੇ ਸੀਲਡ, ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 3100 ਰੁਪਏ ਅਤੇ ਸੀਲਡ, ਜਦਕਿ ਤੀਜੇ ਸਥਾਨ ਵਾਲੇ ਖਿਡਾਰੀ ਨੂੰ 2100 ਰੁਪਏ ਤੇ ਸੀਲਡ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ 800 ਮੀਟਰ ਦੌੜ ਮੁਕਾਬਲੇ ’ਚ ਅੰਜਲੀ ਕੌਰ ਸਰਦਾਰੇ ਵਾਲਾ ਨੇ ਪਹਿਲਾ, ਜੈਸਮੀਨ ਕੌਰ ਸਰਦਾਰੇ ਵਾਲਾ ਨੇ ਦੂਜਾ ਅਤੇ ਕੌਮਲ ਖੇੜੀ ਨੇ ਤੀਜਾ ਸਥਾਨ ਹਾਸਿਲ ਕੀਤਾ । ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 3100, 2100 ਅਤੇ 1100 ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਸ਼ਾਨਦਾਰ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਲੜਕਿਆਂ ਦੇ 400 ਮੀਟਰ ਅੰਡਰ-14 ਵਰਗ ਦੇ ਮੁਕਾਬਲੇ ਵਿਚ ਕੁਨਾਲ ਉਝਾਣਾ (ਹਰਿਆਣਾ) ਨੇ ਪਹਿਲਾ, ਦੇਵੀ ਦਾਸ ਖਨੌਰੀ ਨੇ ਦੂਜਾ ਅਤੇ ਯਸ਼ ਫ਼ਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਕ੍ਰਮਵਾਰ 2100, 1100 ਅਤੇ 700 ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਸ਼ਾਨਦਾਰ ਟਰਾਫੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਤਿਗੁਰ ਸਿੰਘ ਬਾਂਗੜ ਨੇ ਜੇਤੂ ਤੇ ਉਪ-ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਰਣਜੀਤ ਸਿੰਘ, ਰਾਜਿੰਦਰ ਸਿੰਘ ਕਾਲਾ, ਮਨਪ੍ਰੀਤ ਸਿੰਘ ਬਾਂਗੜ, ਕੁਲਦੀਪ ਸਿੰਘ ਬਾਂਗੜ, ਗੁਰਸੇਵਕ ਸਿੰਘ ਬਾਂਗੜ, ਗੁਰਬਾਜ਼ ਸਿੰਘ ਬਾਂਗੜ, ਆਸ਼ੂ ਸਿੰਘ, ਕਾਕੂ, ਸ਼ੇਖਰ, ਕ੍ਰਾਂਤੀ, ਗੁਰਪ੍ਰੀਤ ਸਿੰਘ, ਸ਼ਾਸਤਰੀ, ਪ੍ਰਵੀਨ ਕੁਮਾਰ, ਮੁਨੀਸ਼, ਗਗਨ ਵਰਮਾ, ਅਰੁਣ ਕੁਮਾਰ ਸਮੇਤ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਢੰਡੋਲੀ ਦੀ ਟੀਮ ਨੇ ਰਾਏਧਰਾਣਾਂ ਨੂੰ ਹਰਾ ਕੇ ਜਿੱਤਿਆ ਭਾਦਸੋਂ ਕਬੱਡੀ ਕੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।