22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੀਬੀਪੁਰ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ, 1.48 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਡਕਾਲਾ, 21 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਹਲਕਾ ਸਮਾਣਾ ਦੇ ਪਿੰਡ ਬੀਬੀਪੁਰ ਦੇ ਵਸਨੀਕਾਂ ਨੂੰ ਸੜਕਾਂ ਦੀ ਖਸਤਾ ਹਾਲਤ ਤੋਂ ਰਾਹਤ ਮਿਲਣ ਦੀ ਉਮੀਦ ਬਣੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਵਿਚ ਕਰੀਬ 1.

ਅਜੀਤ ਡੈਸਕ 22-09-2026
ਡਕਾਲਾ, 21 ਸਤੰਬਰ (ਰਵਿੰਦਰ ਸਿੰਘ ਪੰਜੇਟਾ)-ਹਲਕਾ ਸਮਾਣਾ ਦੇ ਪਿੰਡ ਬੀਬੀਪੁਰ ਦੇ ਵਸਨੀਕਾਂ ਨੂੰ ਸੜਕਾਂ ਦੀ ਖਸਤਾ ਹਾਲਤ ਤੋਂ ਰਾਹਤ ਮਿਲਣ ਦੀ ਉਮੀਦ ਬਣੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਵਿਚ ਕਰੀਬ 1.48 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੜਕੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪਿੰਡ ਦੀ ਫਿਰਨੀ ਤੋਂ ਇਲਾਵਾ ਤਿੰਨ ਪ੍ਰਮੁੱਖ ਸੜਕਾਂ ਦੇ ਨਵੀਨੀਕਰਨ ਤੇ ਮੁਰੰਮਤ ਕਾਰਜ ਸ਼ੁਰੂ ਕੀਤੇ ਗਏ। ਇਨ੍ਹਾਂ ਕਾਰਜਾਂ ਵਿਚ ਬੀਬੀਪੁਰ ਦੀ ਕਰੀਬ ਅੱਧਾ ਕਿਲੋਮੀਟਰ ਲੰਬੀ ਫਿਰਨੀ ਵੀ ਸ਼ਾਮਲ ਹੈ, ਜਿਸ ’ਤੇ ਲਗਭਗ 41.24 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਬੀਬੀਪੁਰ ਤੋਂ ਧਰਮਹੇੜੀ ਹੁੰਦੇ ਹੋਏ ਹਰਿਆਣਾ ਬਾਰਡਰ ਡੇਰਾ ਪੱਦੀਆਂ ਤੱਕ ਜਾਣ ਵਾਲੀ 1.50 ਕਿਲੋਮੀਟਰ ਸੜਕ ਦੀ ਮੁਰੰਮਤ ’ਤੇ ਕਰੀਬ 40.50 ਲੱਖ ਰੁਪਏ ਖਰਚ ਹੋਣਗੇ। ਪਟਿਆਲਾ-ਸਮਾਣਾ-ਗੂਹਲਾ ਰੋਡ ਤੋਂ ਬੀਬੀਪੁਰ ਤੱਕ ਦੀ ਲਗਭਗ ਅੱਧਾ ਕਿਲੋਮੀਟਰ ਸੜਕ ਲਈ 14.71 ਲੱਖ ਰੁਪਏ ਅਤੇ ਬੀਬੀਪੁਰ ਗੁਰਦੁਆਰਾ ਸਾਹਿਬ ਤੋਂ ਹਰਿਆਣਾ ਬਾਰਡਰ ਤੱਕ ਦੀ ਕਰੀਬ 2 ਕਿਲੋਮੀਟਰ ਸੜਕ ਲਈ 51.54 ਲੱਖ ਰੁਪਏ ਦੀ ਰਕਮ ਰੱਖੀ ਗਈ ਹੈ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਸੜਕੀ ਢਾਂਚਾ ਮਜ਼ਬੂਤ ਹੋਣ ਨਾਲ ਲੋਕਾਂ ਦੀ ਰੋਜ਼ਾਨਾ ਆਵਾਜਾਈ ਆਸਾਨ ਹੋਵੇਗੀ। ਇਸ ਮੌਕੇ ਜਸਪਾਲ ਸਿੰਘ ਬੀਬੀਪੁਰ ਮੈਂਬਰ ਮੰਡੀ ਬੋਰਡ, ਰਾਣਾ ਵਿਰਕ, ਮੇਵਾ ਰਾਮ ਬਲਾਕ ਸੰਮਤੀ ਮੈਂਬਰ, ਸਰਪੰਚ ਦੇਵੀ ਲਾਲ ਬੀਬੀਪੁਰ, ਸਰਪੰਚ ਜਰਨੈਲ ਸਿੰਘ ਕਮਾਲਪੁਰ, ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ’ਚ ‘ਆਪ’ ਇੰਚਾਰਜਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਇਕ ਸਾਲ ਦੀ ਸੇਵਾ ਦਾ ਪੇਸ਼ ਕੀਤਾ ਰਿਪੋਰਟ ਕਾਰਡ ਮਾਨ ਸਰਕਾਰ ਨੇ ਇਕ ਸਾਲ ਦੌਰਾਨ 200 ਕਰੋੜ ਤੋਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।