25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੈਲੇਸ ਦੀ ਪਾਰਕਿੰਗ ’ਚ ਖੜ੍ਹੀਆਂ ਦਰਜਨ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰਾਂ ਲੱਖਾਂ ਦਾ ਮਾਲ ਕੀਤਾ ਚੋਰੀ

ਰਾਜਪੁਰਾ, 24 ਸਤੰਬਰ (ਜੀ. ਪੀ.

ਅਜੀਤ ਡੈਸਕ 25-09-2026
ਰਾਜਪੁਰਾ, 24 ਸਤੰਬਰ (ਜੀ. ਪੀ. ਸਿੰਘ)- ਰਾਜਪੁਰਾ-ਪਟਿਆਲਾ ਕੌਮੀ ਸ਼ਾਹ ਮਾਰਗ ਨੰਬਰ-7 ’ਤੇ ਥਾਣਾ ਖੇੜੀ ਗੰਡਿਆਂ ਤੋਂ ਇਕ ਕਿੱਲੋਮੀਟਰ ਦੂਰ ‘ਐਂਬੀਐਂਸ ਪੈਲੇਸ’ ਵਿਚ ਲੰਘੀ ਰਾਤ ਵਿਆਹ ਸਮਾਗਮ ਦੌਰਾਨ ਪਾਰਕਿੰਗ ’ਚ ਖੜ੍ਹੀਆਂ ਇਕ ਦਰਜਨ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਚੋਰ ਫ਼ਰਾਰ ਹੋ ਗਿਆ। ਜਦੋਂ ਕਿ ਪੈਲੇਸ ਦਾ ਮਾਲਕ ਅਤੇ ਮੈਨੇਜਰ ਮੌਕੇ ਤੋਂ ਖਿਸਕ ਗਏ ਅਤੇ ਰਾਤ 3 ਵਜੇ ਤੋਂ ਬਾਅਦ ਤੱਕ ਕਾਰ ਮਾਲਕ ਆਪਣੇ ਪਰਿਵਾਰਾਂ ਨਾਲ ਪੁਲਿਸ ਆਉਣ ਦੀ ਇੰਤਜ਼ਾਰ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜਪੁਰਾ-ਪਟਿਆਲਾ ਰੋਡ ’ਤੇ ਸਥਿਤ ਥਾਣਾ ਖੇੜੀ ਗੰਡਿਆਂ ਨੇੜੇ ਐਂਬੀਐਂਸ ਮੈਰਿਜ ਪੈਲੇਸ ਵਿਖੇ ਬੀਤੀ ਰਾਤ ਵਿਆਹ ਸਮਾਗਮ ਦੇ ਦੌਰਾਨ ਆਈਆਂ ਕਾਰਾਂ ਮੈਰਿਜ ਪੈਲੇਸ ਦੀ ਪਾਰਕਿੰਗ ਦੇ ਵਿਚ ਖੜ੍ਹੀਆਂ ਕੀਤੀਆਂ ਗਈਆਂ, ਜਿਸ ’ਤੇ ਇਸ ਦੌਰਾਨ ਚੋਰਾਂ ਵਲੋਂ ਕਾਰਾਂ ਦੇ ਵਿਚ ਪਏ ਕੀਮਤੀ ਸਮਾਨ ਨੂੰ ਚੋਰੀ ਕਰਨ ਦੇ ਮਕਸਦ ਨਾਲ ਇਕ ਦਰਜਨ ਦੇ ਕਰੀਬ ਕਾਰਾਂ ਦੇ ਸ਼ੀਸ਼ੇ ਤੋੜ ਕੇ ਅੰਦਰ ਤੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਚੋਰੀ ਦੀ ਘਟਨਾ ਵਾਪਰਨ ਦੇ ਨਾਲ ਜਿੱਥੇ ਇਕ ਪਾਸੇ ਮੈਰਿਜ ਪੈਲੇਸ ਦੁਬਾਰਾ ਪਾਰਕਿੰਗ ਵਿਚ ਕੀਤੀ ਜਾਂਦੀ ਸਕਿਉਰਿਟੀ ਦੇ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ । ਪੀੜਤ ਪਰਿਵਾਰਾਂ ਨੇ ਮੌਕੇ ’ਤੇ ਦੱਸਿਆ ਕਿ ਮੌਕੇ ਤੋਂ ਪੈਲੇਸ ਦਾ ਮਾਲਕ ਅਤੇ ਮੈਨੇਜਰ ਇਸ ਦੌਰਾਨ ਖਿਸਕ ਗਏ ’ਤੇ ਉਨ੍ਹਾਂ ਪੈਲੇਸ ਨੂੰ ਤੁਰੰਤ ਸੀਲ ਕਰਨ ਦੀ ਮੰਗ ਵੀ ਕੀਤੀ। ਇਸ ਸੰਬੰਧੀ ਜਦੋਂ ਥਾਣਾ ਖੇੜੀ ਗੰਡਿਆਂ ਦੇ ਮੁੱਖ ਅਫ਼ਸਰ ਥਾਣੇਦਾਰ ਜਰਨੈਲ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਮੁਕੰਮਲ ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।