25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੜਕਾਂ ਸੰਬੰਧੀ ਮੰਗਾਂ ਨੂੰ ਲੈ ਕੇ ਧਰੇੜੀ ਜੱਟਾਂ ਟੋਲ ਪਲਾਜ਼ੇ ’ਤੇ ਦਿੱਤਾ ਧਰਨਾ ਦੋ ਘੰਟੇ ਲਈ ਰੱਖਿਆ ਗਿਆ ਟੋਲ ਪਲਾਜਾ ਟੋਲ ਮੁਕਤ

ਪਟਿਆਲਾ, 24 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਇਲਾਕੇ ਦੀਆਂ ਸੜਕਾਂ, ਲਾਈਟਾਂ, ਡਰੇਨੇਜ, ਐਂਬੂਲੈਂਸ ਤੇ ਹੋਰ ਸੁਰੱਖਿਆ ਸਹੂਲਤਾਂ ਸੰਬੰਧੀ ਮੰਗਾਂ ਨੂੰ ਲੈ ਕੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਵੱਖ-ਵੱਖ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਵਲੋਂ ਇਕੱਠੇ ਹੋ ਕੇ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਬਾਅਦ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਟੋਲ ਪਲਾਜ਼ਾ ਟੋਲ ਫਰੀ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵਾਰਿਸ ਪੰਜਾਬ ਦੇ, ਸਟੂਡੈਂਟ ਵੈਲਫੇਅਰ ਅਤੇ ਵੱਖ-ਵੱਖ ਵਿਦਿਆਰਥੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।

ਧਰੇੜੀ ਜੱਟਾਂ ਟੋਲ ਪਲਾਜ਼ੇ ਨੂੰ ਟੋਲ ਮੁਕਤ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ ।ਅਜੀਤ ਤਸਵੀਰ 25-09-2026
ਪਟਿਆਲਾ, 24 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਇਲਾਕੇ ਦੀਆਂ ਸੜਕਾਂ, ਲਾਈਟਾਂ, ਡਰੇਨੇਜ, ਐਂਬੂਲੈਂਸ ਤੇ ਹੋਰ ਸੁਰੱਖਿਆ ਸਹੂਲਤਾਂ ਸੰਬੰਧੀ ਮੰਗਾਂ ਨੂੰ ਲੈ ਕੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਵੱਖ-ਵੱਖ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਵਲੋਂ ਇਕੱਠੇ ਹੋ ਕੇ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਬਾਅਦ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਟੋਲ ਪਲਾਜ਼ਾ ਟੋਲ ਫਰੀ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵਾਰਿਸ ਪੰਜਾਬ ਦੇ, ਸਟੂਡੈਂਟ ਵੈਲਫੇਅਰ ਅਤੇ ਵੱਖ-ਵੱਖ ਵਿਦਿਆਰਥੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ। ਆਗੂ ਅਮਨਿੰਦਰਪਾਲ ਸਿੰਘ ਜਲਾਲਪੁਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਐਨ. ਐਚ. ਏ. ਆਈ. ਨਾਲ ਹੋਈ ਮੀਟਿੰਗ ਵਿਚ ਰੱਖੀਆਂ ਗਈਆਂ ਅੱਠ ਮੁੱਖ ਮੰਗਾਂ ਵਿਚੋਂ ਸਿਰਫ਼ ਲਾਈਟਾਂ ਚਲਾਉਣ ਦੀ ਮੰਗ ਸੰਬੰਧੀ ਭਰੋਸਾ ਦਿੱਤਾ ਗਿਆ ਕਿ ਲਾਈਟਾਂ 48 ਘੰਟਿਆਂ ਦੇ ਅੰਦਰ ਚਾਲੂ ਕਰ ਦਿੱਤੀਆਂ ਜਾਣਗੀਆਂ। ਟੋਲ ਪਲਾਜ਼ਾ ’ਤੇ ਐਂਬੂਲੈਂਸ, ਹੋਰ ਐਮਰਜੈਂਸੀ ਸਹੂਲਤਾਂ, ਡਰੇਨੇਜ ਸਿਸਟਮ ਦੀ ਸਫ਼ਾਈ ਤੇ ਸੁਧਾਰ, ਟੁੱਟੀਆਂ ਸੜਕਾਂ ਨੂੰ ਕੰਕਰੀਟ ਨਾਲ ਬਣਾਉਣ ਤੇ ਜਲਾਲਪੁਰ-ਛੱਤੀ ਬਟਾਲਾਂ ਮੋੜ ’ਤੇ ਸੇਫਟੀ ਲਾਈਟ/ਟ੍ਰੈਫਿਕ ਸਹੂਲਤ ਵਰਗੀਆਂ ਮੰਗਾਂ ’ਤੇ ਵੀ ਅਧਿਕਾਰੀਆਂ ਵਲੋਂ ਸਮਾਂ ਲੈ ਕੇ ਜਵਾਬ ਦੇਣ ਦੀ ਗੱਲ ਕਹੀ ਗਈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਸੰਬੰਧੀ ਭਰੋਸਾ ਦਿਵਾਇਆ ਗਿਆ ਕਿ ਇਕ ਅਕਤੂਬਰ ਤੱਕ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂਬਰ ਜਥੇਬੰਦੀਆਂ ਨੇ ਸਾਂਝਾ ਫ਼ੈਸਲਾ ਲੈਂਦਿਆਂ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਵਿਚ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਟੋਲ ਨੂੰ ਅਣਮਿੱਥੇ ਸਮੇਂ ਲਈ ਫਰੀ ਕਰਨ ਦਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਵਿਰਕ ਹਲਕਾ ਸਨੌਰ, ਹਾਕਮ ਸਿੰਘ ਮਹਿਮਦਪੁਰ, ਸੁਰਜੀਤ ਸਿੰਘ, ਸਵਰਨਜੀਤ ਸਿੰਘ ਜਲਾਲਪੁਰ, ਇਤਫਾਕ ਸਿੰਘ ਮੰਡੋਲੀ,ਅਮਨਦੀਪ ਸਿੰਘ, ਮਨਦੀਪ ਸਿੰਘ, ਹਰਸਿਮਰਤ ਸ਼ੈਰੀ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ ਜੋਗੀਪੁਰ, ਗੁਰਮੋਹਨ ਸਿੰਘ ਮੰਡੌਲੀ, ਇਤਫਾਕ ਸਿੰਘ ਭੰਗੂ, ਸੁਪਨਪ੍ਰੀਤ ਸਿੰਘ ਜੋਗੀਪੁਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਵਰਕਰਜ਼ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਅਗਲੀ ਖ਼ਬਰ ਬਬਲੀ ਦੇਵੀ ਖਾਣਪੁਰ ਬੜਿੰਗ ਬਣੀ ਘਨੌਰ ਵਿਧਾਨ ਸਭਾ ਹਲਕਾ ਇਸਤਰੀ ਵਿੰਗ ਦੀ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।