28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ

ਬਨੂੜ, 27 ਸਤੰਬਰ (ਭੁਪਿੰਦਰ ਸਿੰਘ)- ਮਿਸ਼ਨ ਵਿੱਦਿਆ ਫਾਊਡੇਸ਼ਨ ਤੇ ਬਨੂੜ ਪ੍ਰੈਸ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਾਇਆ ਗਿਆ, ਜਿਸ ਵਿਚ 97 ਯੂਨਿਟ ਖ਼ੂਨਦਾਨ ਕੀਤਾ ਅਤੇ 60 ਰੋਗੀਆਂ ਦੇ ਸਰੀਰ ਦੀ ਜਾਂਚ ਕੀਤੀ ਗਈ। ਗੁਰਦੁਆਰਾ ਸਿੰਘ ਸਭਾ ਬਾਂਡਿਆਂ ਬਸੀ ਬਨੂੜ ਵਿਖੇ ਲਾਏ ਕੈਂਪ ਦਾ ਉਦਘਾਟਨ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਬਾਗਾ ਨੇ ਕੀਤਾ।

ਅਜੀਤ ਡੈਸਕ 28-09-2026
ਬਨੂੜ, 27 ਸਤੰਬਰ (ਭੁਪਿੰਦਰ ਸਿੰਘ)- ਮਿਸ਼ਨ ਵਿੱਦਿਆ ਫਾਊਡੇਸ਼ਨ ਤੇ ਬਨੂੜ ਪ੍ਰੈਸ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਾਇਆ ਗਿਆ, ਜਿਸ ਵਿਚ 97 ਯੂਨਿਟ ਖ਼ੂਨਦਾਨ ਕੀਤਾ ਅਤੇ 60 ਰੋਗੀਆਂ ਦੇ ਸਰੀਰ ਦੀ ਜਾਂਚ ਕੀਤੀ ਗਈ। ਗੁਰਦੁਆਰਾ ਸਿੰਘ ਸਭਾ ਬਾਂਡਿਆਂ ਬਸੀ ਬਨੂੜ ਵਿਖੇ ਲਾਏ ਕੈਂਪ ਦਾ ਉਦਘਾਟਨ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਬਾਗਾ ਨੇ ਕੀਤਾ। ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਤੋਂ ਡਾ. ਦੇਬ ਕੰਨਿਆ ਦੀ ਅਗਵਾਈ ਹੇਠ ਆਈ ਮੈਡੀਕਲ ਟੀਮ ਨੇ ਖ਼ੂਨਦਾਨੀਆਂ ਤੋਂ ਖੂਨ ਹਾਸਿਲ ਕੀਤਾ ਤੇ ਸਿਵਲ ਹਸਪਤਾਲ ਬਨੂੜ ਤੋਂ ਐਸਐਮਓ ਡਾ ਰਜਨੀਤ ਕੌਰ ਰੰਧਾਵਾ ਦੀ ਅਗਵਾਈ ਹੇਠ ਡਾ ਹੀਨਾਂ ਸ਼ਰਮਾਂ ਦੀ ਰਹਿਨਮੁਈ ਹੇਠ ਟੀਮ ਨੇ ਰੋਗੀਆਂ ਦੀ ਜਾਂਚ ਕੀਤੀ। ਪ੍ਰਬੰਧਕ ਡਾ ਕਰਮਜੀਤ ਸਿੰਘ ਚਿੱਲਾ, ਭੁਪਿੰਦਰ ਸਿੰਘ ਭਿੰਦਾ, ਅਸਵਿੰਦਰ ਸਿੰਘ, ਗੁਰਪਾਲ ਸਿੰਘ, ਪ੍ਰੀਤਇੰਦਰ ਸਿੰਘ, ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਐਨ ਆਰ ਆਈ, ਨਰਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਜ਼ੋਰਾ ਸਿੰਘ, ਹਰਦੀਪ ਸਿੰਘ ਨੇ ਖ਼ੂਨਦਾਨੀਆਂ ਅਤੇ ਡਾਕਟਰਾਂ ਦੀ ਟੀਮਾਂ ਨੂੰ ਸਨਮਾਨਚਿੰਨ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਉਘੇ ਸਮਾਜ ਸੇਵੀ ਆਗੂ ਐਸ ਐਮ ਸੰਧੂ, ਸੀਪੀਐਮ ਦੇ ਗੁਰਦਰਸ਼ਨ ਸਿੰਘ ਖਾਸਪੁਰ, ਸ਼੍ਰੌਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਸਾਧੂ ਸਿੰਘ ਖਲੋਰ, ਨਿਰਭੈ ਸਿੰਘ ਮਿਲਟੀ ਕੰਬੋਜ, ਇੰਸਪੈਕਟਰ ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਡੋਲੀ, ਚਰਨਜੀਤ ਸਿੰਘ ਬਰਾੜ, ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਸਾਬਕਾ ਕੌਸਲਰ ਅਵਤਾਰ ਸਿੰਘ ਬਬਲਾ, ਕਿਸਾਨ ਆਗੂ ਪਰਮਦੀਪ ਬੈਦਵਾਨ, ਲਖਵਿੰਦਰ ਸਿੰਘ ਕਰਾਲਾ, ਮੋਹਨ ਸਿੰਘ ਸੋਢੀ, ਸਤਪਾਲ ਸਿੰਘ ਰਾਜੋਮਾਜਰਾ, ਅਮਰਜੀਤ ਸਿੰਘ ਪੰਨੂ, ਰਿੰਕੂ ਸਲੇਮਪੁਰੀ ਆਦਿ ਨੇ ਵੀ ਕੈਂਪ ਵਿਚ ਹਜ਼ਰੀ ਲੁਆ ਕੇ ਖ਼ੂਨਦਾਨੀਆਂ ਦੀ ਹੌਸਲਾਂ ਅਫਾਜਾਈ ਕੀਤੀ ਤੇ ਪ੍ਰਬੰਧਕਾਂ ਨੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਸਿਰਫ਼ ਸਿਆਸੀ ਪ੍ਰਚਾਰ- ਸੁਰਜੀਤ ਸਿੰਘ ਰੱਖੜਾ ਅਗਲੀ ਖ਼ਬਰ ਪੀੜਤ ਬੱਚੀ ਗੁਰਸਿਮਰਨ ਕੌਰ ਦੇ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।