29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡੀਪੂ ਹੋਲਡਰਾਂ ਦੀ ਬੈਠਕ ਹੋਈ

ਰਾਜਪੁਰਾ, 28 ਸਤੰੰਬਰ (ਜੀ. ਪੀ.

ਅਜੀਤ ਡੈਸਕ 29-09-2026
ਰਾਜਪੁਰਾ, 28 ਸਤੰੰਬਰ (ਜੀ.ਪੀ. ਸਿੰਘ)- ਡੀਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਦੀ ਅਗਵਾਈ ’ਚ ਰਾਜਪੁਰਾ ਵਿਖੇ ਜ਼ਿਲ੍ਹੇ ਦੇ ਡੀਪੂ ਹੋਲਡਰਾਂ ਦੀ ਇਕ ਬੈਠਕ ਹੋਈ। ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਡੀਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ ਤੇ ਹੁਣ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਵੀ ਡੀਪੂ ਹੋਲਡਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਖੜ੍ਹੀਆਂ ਹਨ। ਮੰਗਾਂ ਸੰਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਡੀਪੂ ਹੋਲਡਰਾਂ ਦੀ ਕਮਿਸ਼ਨ ਵਿਚ 200 ਰੁਪਏ ਵਾਧਾ ਕਰਨਾ, ਫਿੰਗਰ ਪਿ੍ੰਟ ਖਪਤਕਾਰ ਦਾ ਇਕ ਵਾਰ ਲੱਗਣਾ, ਪਹਿਲਾਂ ਦੀ ਤਰ੍ਹਾਂ ਚਾਰ ਫਿੰਗਰਾਂ ਦੀ ਥਾਂ ਇਕ ਫਿੰਗਰ ਲਾਗੂ ਕੀਤੀ ਜਾਵੇ, ਡੀਪੂ ਹੋਲਡਰ ਨੂੰ ਦੁਕਾਨ ਦਾ ਖ਼ਰਚਾ ਬਿਜਲੀ ਬਿੱਲ ਤੇ ਇੰਟਰਨੈੱਟ ਦਾ ਖ਼ਰਚਾ ਦਿੱਤਾ ਜਾਵੇ, ਲੇਬਰ ਖ਼ਰਚਾ, 2021-22 ਦੌਰਾਨ ਰੱਦ ਕੀਤੇ ਗਏ ਡੀਪੂ ਬਹਾਲ ਕੀਤੇ ਜਾਣ, ਕਿੱਟਾਂ ਦੀ ਲੇਬਰ ਉਤਰਾਈ ਵਿਚ ਵਾਧਾ, ਮਸ਼ੀਨ ਤੇ ਕੰਡੇ ਜੋ ਖ਼ਰਾਬ ਹਨ ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਬਦਲਿਆ ਜਾਵੇ, ਮਸ਼ੀਨਾਂ ਦਾ ਸਰਵਰ ਠੀਕ ਕੀਤਾ ਜਾਵੇ ਆਦਿ ਹਨ। ਪ੍ਰਧਾਨ ਅਨਿਲ ਕੁਮਾਰ ਨੀਲਪੁਰ ਸਮੇਤ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਲੋਕ ਹਿਤ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਸੰਬੰਧ ਦੇ ਵਿਚ ਪੰਜਾਬ ਪੱਧਰ ਤੋਂ ਡੀਪੂ ਹੋਲਡਰ ਐਸੋਸੀਏਸ਼ਨ ਦੇ ਵਲੋਂ 5 ਅਕਤੂਬਰ ਨੂੰ ਸੈਕਟਰ 39 ਅਨਾਜ ਭਵਨ ਚੰਡੀਗੜ੍ਹ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਮੂਹ ਡੀਪੂ ਹੋਲਡਰ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਤੇ ਖ਼ਾਦ ਬਣਾਉਣ ਬਾਰੇ ਦਿੱਤੀ ਸਿਖਲਾਈ ਅਗਲੀ ਖ਼ਬਰ ਸਾਫ਼-ਸੁਥਰਾ ਤੇ ਹਰਾ-ਭਰਾ ਵਾਰਡ ਬਣਾਉਣਾ ਸਾਡੀ ਮੁੱਖ ਤਰਜੀਹ- ਲੱਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।