29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਖ਼ਰੀਦ ਤੋਂ ਪਹਿਲਾਂ ਕਿਸਾਨਾਂ ਦੀ ਫ਼ਸਲ ’ਤੇ ਕੁਦਰਤ ਦਾ ਕਹਿਰ, ਮੰਡੀਆਂ ’ਚ ਬਾਰਸ਼ ਕਾਰਨ ਭਿੱਜਿਆ ਝੋਨਾ

ਰਾਜਪੁਰਾ, 28 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਆਈ ਅਚਾਨਕ ਬਾਰਸ਼ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ’ਤੇ ਕਹਿਰ ਢਾਹ ਦਿੱਤਾ ਹੈ। ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ, ਪਰ ਅਚਾਨਕ ਆਈ ਬਾਰਸ਼ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ।

ਅਜੀਤ ਡੈਸਕ 29-09-2026
ਰਾਜਪੁਰਾ, 28 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਆਈ ਅਚਾਨਕ ਬਾਰਸ਼ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ’ਤੇ ਕਹਿਰ ਢਾਹ ਦਿੱਤਾ ਹੈ। ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ, ਪਰ ਅਚਾਨਕ ਆਈ ਬਾਰਸ਼ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ। ਕਿਸਾਨਾਂ ਦੀ ਝੋਨੇ ਦੀ ਫ਼ਸਲ ਕਈ ਥਾਵਾਂ ’ਤੇ ਖੁੱਲ੍ਹੇ ਆਸਮਾਨ ਹੇਠ ਕੁਦਰਤ ਦੇ ਰਹਿਮ ’ਤੇ ਪਈ ਹੈ ਤੇ ਕਈ ਥਾਵਾਂ ’ਤੇ ਮੰਡੀਆਂ ਦੇ ਫੜਾਂ ’ਤੇ ਝੋਨੇ ਦੀ ਫ਼ਸਲ ਦੇ ਹੇਠ ਬਾਰਸ਼ ਦਾ ਪਾਣੀ ਫਿਰ ਜਾਣ ਕਾਰਨ ਕਿਸਾਨਾਂ ਦੀ ਕਮਾਈ ’ਤੇ ਪਾਣੀ ਫਿਰਦਾ ਵਿਖਾਈ ਦੇ ਰਿਹਾ ਹੈ। ਇਸ ਸੰਬੰਧੀ ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਮਨੋਹਰ ਸਿੰਘ ਬਖਸ਼ੀਵਾਲਾ, ਹਰਵਿੰਦਰ ਸਿੰਘ ਰਿਉਣਾ, ਤੇਜਪਾਲ ਸਿੰਘ ਜੈ ਸਿੰਘ ਵਾਲਾ ਗੁਰਨੈਬ ਸਿੰਘ, ਸੁਖਪਾਲ ਸਿੰਘ, ਤੇਜ਼ ਪ੍ਰਕਾਸ਼ ਤੇ ਹੋਰਨਾਂ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿਚ ਆਪਣੀ ਝੋਨੇ ਦੀ ਫ਼ਸਲ ਲੈ ਕੇ ਆਏ ਹਨ। ਮੰਡੀ ਵਿਚ ਸਰਕਾਰੀ ਇੰਤਜ਼ਾਮਾਂ ਦੀ ਪੋਲ ਖੁੱਲ੍ਹੀ ਹੋਈ ਨਜ਼ਰ ਆ ਰਹੀ ਹੈ। ਕਈਆਂ ਢੇਰੀਆਂ ਦੇ ਹੇਠਾਂ ਬਾਰਸ਼ ਦਾ ਪਾਣੀ ਫਿਰ ਗਿਆ ਹੈ । ਕਿਸਾਨਾਂ ਨੇ ਰੋਸ ਜਾਹਰ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਈ ਪਈ ਹੈ, ਪਰ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਿਹਾ ਹੈ ਭਾਵੇਂ ਕਿ ਹਾਲੇ ਸਰਕਾਰੀ ਖ਼ਰੀਦ ਸ਼ੁਰੂ ਹੋਣ ਵਿਚ ਕਈ ਦਿਨ ਪਏ ਹਨ ਪਰ ਮੰਡੀ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਫ਼ਸਲ ਹਾਲੇ ਖੇਤਾਂ ਵਿਚ ਖੜ੍ਹੀ ਹੈ ਉਹ ਵੀ ਕਈਆਂ ਥਾਵਾਂ ’ਤੇ ਪੱਕ ਕੇ ਤਿਆਰ ਹੈ ਪਰ ਹੁਣ ਬਾਰਸ਼ ਪੈਣ ਕਾਰਨ ਝੋਨੇ ਦੇ ਖੇਤਾਂ ਵਿਚ ਕੰਬਾਈਨ ਨਹੀਂ ਚੱਲੇਗੀ ਅਤੇ ਕਟਾਈ ਕਈ ਦਿਨ ਲੇਟ ਹੋ ਜਾਵੇਗੀ। ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਹਵਾ ਜ਼ਿਆਦਾ ਤੇਜ਼ ਚੱਲ ਗਈ ਤਾਂ ਝੋਨੇ ਦੀ ਫ਼ਸਲ ਖੇਤਾਂ ਵਿਚ ਡਿਗ ਜਾਣ ਵੀ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 1 ਅਕਤੂਬਰ ਤੋਂ ਪਹਿਲਾਂ ਹੀ ਮੰਡੀਆਂ ਭਰ ਗਈਆਂ ਹਨ, ਕੁਦਰਤ ਦੀ ਮਾਰ ’ਤੇ ਸਰਕਾਰੀ ਬੇਰੁਖ਼ੀ ਕਾਰਨ ਅੰਨਦਾਤੇ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਸਰਕਾਰੀ ਬੰਦੋਬਸਤਾਂ ਦੀ ਨਾਲਾਇਕੀ ਨੇ ਕਿਸਾਨ ਬੇਵਸ ਕੀਤੇ ਪਏ ਹਨ। ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਖੇਤਾਂ ਵਿਚ ਵਾਢੀਆਂ ਦਾ ਜ਼ੋਰ ਹੈ ਪਰ ਨਾਲ ਹੀ ਫ਼ਸਲ ’ਤੇ ਬਾਰਸ਼ ਦਾ ਡਾਕਾ ਵੀ ਪੈ ਰਿਹਾ ਹੈ।
ਪਿਛਲੀ ਖ਼ਬਰ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਜੁਝਾਰ ਨਗਰ ’ਚ ‘ਆਪ’ ਵਰਕਰਾਂ ਨੇ ਫੜਿਆ ਕਾਂਗਰਸ ਦਾ ਹੱਥ ਅਗਲੀ ਖ਼ਬਰ ਚਾਵਲ ਉਦਯੋਗ ਨੂੰ ਬਚਾਉਣ ਲਈ ਸਰਕਾਰੀ ਨੀਤੀਆਂ ’ਚ ਬਦਲਾਅ ਹੋਵੇ- ਪ੍ਰਮੋਦ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।