30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਤਨੀ ਦੇ ਵਤੀਰੇ ਤੋਂ ਤੰਗ ਪਤੀ ਨੇ ਲਿਆ ਫਾਹਾ, ਪਤਨੀ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 29 ਸਤੰਬਰ (ਜੀ. ਪੀ.

ਅਜੀਤ ਡੈਸਕ 30-09-2026
ਰਾਜਪੁਰਾ, 29 ਸਤੰਬਰ (ਜੀ.ਪੀ. ਸਿੰਘ)- ਪਤਨੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਤੀ ਨੇ ਪੱਖੇ ਨਾਲ ਲਮਕ ਕੇ ਫਾਹਾ ਲੈ ਲੈਣ ’ਤੇ ਥਾਣਾ ਸਦਰ ਦੀ ਪੁਲਿਸ ਨੇ ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਪਤੀ ਦੇ ਪਿਤਾ ਅਵਤਾਰ ਸਿੰਘ ਵਾਸੀ ਪਿੰਡ ਰਾਮ ਨਗਰ ਸੌਂਟੀ ਨੇ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ (27) ਦਾ ਵਿਆਹ ਰਿਤੀਕਾ ਪੁੱਤਰੀ ਟੀਟੂ ਕੁਮਾਰ ਵਾਸੀ ਛੋਟੀ ਬਾਰਾਂਦਰੀ ਪਟਿਆਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰਿਤੀਕਾ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋ ਗਈ ਹੈ ਅਤੇ ਹੁਣ ਟਰੇਨਿੰਗ ਪਰ ਜਾਣਾ ਹੈ। ਜਿਸ ਸੰਬੰਧੀ ਰਿਤੀਕਾ ਆਪਣੇ ਪਤੀ ਤੋਂ ਪੈਸਿਆਂ ਦੀ ਮੰਗ ਕਰਨ ਲੱਗ ਪਈ। ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਕਈ ਵਾਰ ਪੈਸੇ ਦਿੱਤੇ। ਰਿਤੀਕਾ ਕਦੇ-ਕਦੇ ਘਰ ਆ ਜਾਂਦੀ ਸੀ ਅਤੇ ਕਹਿੰਦੀ ਹੁੰਦੀ ਸੀ ਕਿ ਉਸ ਨੂੰ ਛੁੱਟੀ ਮਿਲ ਗਈ ਹੈ ਅਤੇ ਕਾਫੀ ਸਮੇਂ ਬਾਅਦ ਰਿਤੀਕਾ ਨੇ ਮੁੱਦਈ ਦੇ ਲੜਕੇ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਤੇ ਫਿਰ ਕਦੇ ਵੀ ਘਰ ਉਨ੍ਹਾਂ ਕੋਲ ਨਹੀਂ ਆਈ। ਜਿਸ ਕਾਰਨ ਉਸ ਦਾ ਲੜਕਾ ਡਿਪਰੈਸ਼ਨ ਵਿਚ ਚਲਾ ਗਿਆ ਅਤੇ ਮੁੱਦਈ ਦੇ ਲੜਕੇ ਨੂੰ ਰਿਤੀਕਾ ਵਲੋਂ ਕਈ ਵਾਰ ਤਲਾਕ ਦੇਣ ਸੰਬੰਧੀ ਵੀ ਧਮਕਾਇਆ ਗਿਆ ਕਿਉਂਕਿ ਉਹ ਗੁਰਪ੍ਰੀਤ ਸਿੰਘ ਨਾਲ ਰਹਿਣਾ ਨਹੀਂ ਚਾਹੁੰਦੀ ਸੀ। ਜਿਸ ਤੋਂ ਤੰਗ ਆ ਕੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੇ 25-26 ਸਤੰਬਰ ਦੀ ਰਾਤ ਨੂੰ ਪੱਖੇ ਨਾਲ ਲਮਕ ਕੇ ਆਤਮ ਹੱਤਿਆ ਕਰ ਲਈ। ਥਾਣਾ ਸਦਰ ਦੀ ਪੁਲਿਸ ਨੇ ਰਿਤੀਕਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜੱਜ ਦੀ ਸਰਕਾਰੀ ਰਿਹਾਇਸ਼ ’ਚੋਂ ਰਸੋਈ ਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਸਿਹਤ ਕਾਰਡ ਵੰਡਣ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।