30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦਿੱਤੂਪੁਰ ਦਾ ਟਿਵਾਣਾ ਕਬੱਡੀ ਕੱਪ 5,6 ਅਤੇ 7 ਨੂੰ- ਚੇਅਰਮੈਨ ਟਿਵਾਣਾ

ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)-ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਹੋ ਰਹੇ ਖੇਡ ਮੇਲੇ ਦੇ ਗਹਿਗਚ ਮੁਕਾਬਲੇ ਐਤਕੀਂ ਵੀ ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਕਬੱਡੀ ਕੱਪ ਮੌਕੇ ਵੇਖਣ ਨੂੰ ਮਿਲਣਗੇ। ਇਸ ਵਾਰ ਵੀ ਕਬੱਡੀ ਦਾ ਮਹਾਂਕੁੰਭ 5, 6 ਅਤੇ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 30-09-2026
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)-ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਹੋ ਰਹੇ ਖੇਡ ਮੇਲੇ ਦੇ ਗਹਿਗਚ ਮੁਕਾਬਲੇ ਐਤਕੀਂ ਵੀ ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਕਬੱਡੀ ਕੱਪ ਮੌਕੇ ਵੇਖਣ ਨੂੰ ਮਿਲਣਗੇ। ਇਸ ਵਾਰ ਵੀ ਕਬੱਡੀ ਦਾ ਮਹਾਂਕੁੰਭ 5, 6 ਅਤੇ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਅਤੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ 5 ਅਕਤੂਬਰ ਨੂੰ ਵਾਲੀਬਾਲ ਮੁਕਾਬਲੇ ਤੇ 6 ਨੂੰ ਰੱਸਾ ਕੱਸੀ ਦੇ ਜੌਹਰ ਹੋਣਗੇ ਅਤੇ 7 ਅਕਤੂਬਰ ਨੂੰ 70 ਕਿਲੋ ਤੇ ਇੱਕ ਪਿੰਡ ਓਪਨ ਦੀਆਂ ਟੀਮਾਂ ਖਿਤਾਬ ਲਈ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਓਪਨ ਮੁਕਾਬਲਿਆਂ ਚੋਂ ਫਸਟ ਟੀਮ ਨੂੰ 71000 ਤੇ ਸੈਕਿੰਡ ਟੀਮ ਨੂੰ 51000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟਿਵਾਣਾ ਖੇਡ ਮੇਲੇ ਦੌਰਾਨ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਗਾਇਕ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਪਿਛਲੀ ਖ਼ਬਰ ਗ਼ਲਤ ਅਨਸਰਾਂ ਨੂੰ ਕਿਰਾਏ ਦੇ ਮਕਾਨ ’ਚ ਰੱਖਣ ਵਾਲੇ ਮਾਲਕਾਂ ਖ਼ਿਲਾਫ਼ ਹੋਵੇਗੀ ਕਾਰਵਾਈ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।