02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬ੍ਰਿਜਸਟੋਨ ਇੰਡੀਆ ਨੇ ਪਟਿਆਲਾ ’ਚ ਨਵਾਂ ਸਿਲੈਕਟ ਸਟੋਰ ਖੋਲ੍ਹਿਆ

ਪਟਿਆਲਾ, 1 ਅਕਤੂਬਰ (ਅ. ਬ.)

ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਅ. ਬ.)- ਪੰਜਾਬ ਦੇ ਗਾਹਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਬ੍ਰਿਜਸਟੋਨ ਇੰਡੀਆ ਨੇ ਪਟਿਆਲਾ ਵਿਚ ਨਵੇਂ ਬ੍ਰਿਜਸਟੋਨ ਸਿਲੈਕਟ ਸਟੋਰ ਦਾ ਉਦਘਾਟਨ ਕੀਤਾ ਹੈ। ਇਸ ਨਾਲ ਸ਼ਹਿਰ ਵਿਚ ਕੰਪਨੀ ਦੇ ਰਿਟੇਲ ਨੈੱਟਵਰਕ ਦਾ ਹੋਰ ਵਿਸਥਾਰ ਹੋਵੇਗਾ। ਬ੍ਰਿਜਸਟੋਨ ਇੰਡੀਆ, ਜਾਪਾਨ ਦੀ ਬ੍ਰਿਜਸਟੋਨ ਕਾਰਪੋਰੇਸ਼ਨ ਦੀ ਇਕ ਗਰੁੱਪ ਕੰਪਨੀ ਹੈ। ਨਵਾਂ ਸਿਲੈਕਟ ਸਟੋਰ ਬ੍ਰਿਜ ਟਾਇਰਜ਼, ਸਰਹਿੰਦ ਰੋਡ, ਭਾਰਤ ਫਿਲਿੰਗ ਸਟੇਸ਼ਨ, ਪਟਿਆਲਾ ਵਿਖੇ ਸਥਿਤ ਹੈ। ਬ੍ਰਿਜਸਟੋਨ ਸਿਲੈਕਟ ਸਟੋਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਇੱਕੋ ਥਾਂ ’ਤੇ ਟਾਇਰ ਤੇ ਵੀਲ੍ਹ ਕੇਅਰ ਨਾਲ ਸਬੰਧਤ ਸਮੁੱਚੀਆਂ ਸਹੂਲਤਾਂ ਮਿਲ ਸਕਣ। ਬ੍ਰਿਜਸਟੋਨ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ (ਸੇਲਜ਼ ਐਂਡ ਮਾਰਕੀਟਿੰਗ) ਰਾਜੀਵ ਸ਼ਰਮਾ ਨੇ ਕਿਹਾ ਕਿ ਪਟਿਆਲਾ ਬ੍ਰਿਜਸਟੋਨ ਲਈ ਇਕ ਮਹੱਤਵਪੂਰਨ ਬਾਜ਼ਾਰ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨਾਲ ਮਜ਼ਬੂਤ ਕਨੈਕਟੀਵਿਟੀ ਤੇ ਸ਼ਹਿਰ ਵਿਚ ਨਿੱਜੀ ਆਵਾਜਾਈ ਦੀ ਵਧ ਰਹੀ ਮੰਗ ਨੂੰ ਦੇਖਦਿਆਂ ਪਟਿਆਲਾ ਕੰਪਨੀ ਦੇ ਫੋਕਸ ਵਾਲੇ ਬਾਜ਼ਾਰਾਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਵੇਂ ਸਿਲੈਕਟ ਸਟੋਰ ਦੀ ਸ਼ੁਰੂਆਤ ਗਾਹਕਾਂ ਨੂੰ ਪ੍ਰੀਮੀਅਮ ਉਤਪਾਦਾਂ ਤੇ ਭਰੋਸੇਮੰਦ ਸੇਵਾਵਾਂ ਤੱਕ ਆਸਾਨ ਪਹੁੰਚ ਮੁਹੱਈਆ ਕਰਵਾਉਣ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪਿਛਲੀ ਖ਼ਬਰ ਮਿਸ਼ਨ ਕਲੀਨ ਪਟਿਆਲਾ ’ਚ ਡੀ. ਏ. ਵੀ. ਸਕੂਲ ਨੇ ਕੀਤਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਸਿਹਤ ਮੰਤਰੀ ਦੇ ਜ਼ਿਲ੍ਹੇ ’ਚ ਨਹੀਂ ਰੁਕ ਰਹੀ ਨਾਜਾਇਜ਼ ਸ਼ਰਾਬ ਦੀ ਤਸਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।