ਨਾਭਾ ਦੀ ਦਾਣਾ ਮੰਡੀ ’ਚ ਸਰਕਾਰੀ ਝੋਨੇ ਦੀ ਖ਼ਰੀਦ ਸ਼ੁਰੂ, ਮੰਡੀ ’ਚ ਪਹੁੰਚਿਆ 7 ਲੱਖ ਬੋਰੀ ਬਾਸਮਤੀ ਝੋਨਾ
ਨਾਭਾ,1 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਏਸ਼ੀਆ ਦੀ ਦੂਜੇ ਨੰਬਰ ਵਜੋਂ ਜਾਣੀ ਜਾਂਦੀ ਦਾਣਾ ਮੰਡੀ ਵਿਚ ਅੱਜ ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕਰਵਾਈ ਗਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਸੋਮਲ, ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ, ਆੜ੍ਹਤੀ ਭਾਈਚਾਰਾ ਅਤੇ ਕਿਸਾਨ, ਮਜ਼ਦੂਰ ਮੌਜੂਦ ਸਨ ।
ਨਾਭਾ,1 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਏਸ਼ੀਆ ਦੀ ਦੂਜੇ ਨੰਬਰ ਵਜੋਂ ਜਾਣੀ ਜਾਂਦੀ ਦਾਣਾ ਮੰਡੀ ਵਿਚ ਅੱਜ ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕਰਵਾਈ ਗਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਸੋਮਲ, ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ, ਆੜ੍ਹਤੀ ਭਾਈਚਾਰਾ ਅਤੇ ਕਿਸਾਨ, ਮਜ਼ਦੂਰ ਮੌਜੂਦ ਸਨ । ਉਪਰੰਤ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਨਾਭਾ ਦਾਣਾ ਮੰਡੀ ਵਿਚ ਹੁਣ ਤੱਕ ਬਾਸਮਤੀ ਝੋਨੇ ਦੀ ਕਰੀਬ 7 ਲੱਖ ਬੋਰੀ ਪਹੁੰਚ ਚੁੱਕੀ ਹੈ ਅਤੇ ਬਾਸਮਤੀ ਝੋਨਾ 4000 ਤੋਂ 4500 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਭਾਅ ’ਤੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਝੋਨੇ ਲਈ ਸਰਕਾਰੀ ਖਰੀਦ ਦਾ ਭਾਅ 2461 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਪਨਗਰੇਨ, ਵੇਅਰਹਾਊਸ, ਮਾਰਕਫੈੱਡ ਤੇ ਪਨਸਪ ਵਲੋਂ ਇਸ ਝੋਨੇ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਭਾ ਮੰਡੀ ਸਰਕਲ ਅਧੀਨ 14 ਅਤੇ ਭਾਦਸੋਂ ਮੰਡੀ ਸਰਕਲ ਅਧੀਨ 7 ਖ਼ਰੀਦ ਕੇਂਦਰਾਂ ਵਿਚ ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾਂ , ਬਾਥਰੂਮ ਅਤੇ ਬਾਰਦਾਨੇ ਸਮੇਤ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਇਸ ਵਾਰ ਝੋਨੇ ਦਾ ਪ੍ਰਤੀ ਏਕੜ ਝਾੜ ਵਧੀਆ ਹੋਣ ਕਾਰਨ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਤਹਿਤ ਨਹਿਰੀ ਪਾਣੀ, ਦਿਨ ਸਮੇਂ 8 ਘੰਟੇ ਬਿਜਲੀ ਅਤੇ ਮੰਡੀਆਂ ਵਿਚ ਫਸਲ ਦੀ ਸਮੇਂ ਸਿਰ ਖਰੀਦ ’ਤੇ ਅਦਾਇਗੀ ਕਿਸਾਨਾਂ ਲਈ ਮਹੱਤਵਪੂਰਨ ਸਹੂਲਤਾਂ ਹਨ। ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਗੁਪਤਾ, ਦੀਪੀ, ਗੁਰਮੀਤ ਸਿੰਘ ਦੁਲੱਦੀ, ਸਿਕੰਦਰ ਸਿੰਘ ਢੀਂਡਸਾ ਆਦਿ ਆੜਤੀਆ ਭਾਈਚਾਰਾ ਤੇ ਕਿਸਾਨ ਮੌਜੂਦ ਸਨ।