ਚੇਅਰਮੈਨ ਬਰਸਟ ਨੇ ਲੋਕ ਮਿਲਣੀ ਵਿਚ ਦੋ ਦਰਜਨ ਤੋਂ ਵੱਧ ਪੰਚਾਇਤਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ
ਸਮਾਣਾ, 11 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਦਫ਼ਤਰ ਵਿਚ ਵਿਸ਼ੇਸ਼ ਲੋਕ ਮਿਲਣੀ ਦੌਰਾਨ ਦੋ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਵਲੋਂ ਦੱਸੀਆਂ ਸਮੱਸਿਆਵਾਂ ਅਤੇ ਮੁੱਦਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਹਲਕਾ ਸਮਾਣਾ ਤੇ ਪਿੰਡਾਂ ਦੇ ਵਿਕਾਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।
ਸਮਾਣਾ, 11 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਦਫ਼ਤਰ ਵਿਚ ਵਿਸ਼ੇਸ਼ ਲੋਕ ਮਿਲਣੀ ਦੌਰਾਨ ਦੋ ਦਰਜਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਵਲੋਂ ਦੱਸੀਆਂ ਸਮੱਸਿਆਵਾਂ ਅਤੇ ਮੁੱਦਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਹਲਕਾ ਸਮਾਣਾ ਤੇ ਪਿੰਡਾਂ ਦੇ ਵਿਕਾਸ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸ. ਬਰਸਟ ਨੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਨੀਤੀਆਂ ਤੇ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਝੋਨੇ ਦੇ ਖਰੀਦ ਸੀਜਨ ਨੂੰ ਲੈ ਕੇ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮੰਡੀ ਬੋਰਡ ਵਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਹਰਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ, ਰਾਣਾ ਵਿਰਕ ਬਲਾਕ ਸੰਮਤੀ ਮੈਂਬਰ, ਨਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਨਰਿੰਦਰ ਸਿੰਘ ਸਰਪ੍ਰਸਤ ਸਰਪੰਚ ਯੂਨੀਅਨ, ਗੁਰਵਿੰਦਰ ਸਿੰਘ ਸਰਪੰਚ ਕਾਕੜਾ, ਵਰਿੰਦਰ ਸਿੰਘ ਸਰਪੰਚ ਸੈਦੀਪੁਰ, ਨਿਸ਼ਾਨ ਸਰਪੰਚ ਲਾਲਗੜ੍ਹ, ਅੰਗਰੇਜ਼ ਸਿੰਘ ਸਰਪੰਚ ਨਿਜਾਮਣੀਵਾਲਾ, ਕੁਲਜੀਤ ਸਿੰਘ ਸਰਪੰਚ ਰੰਧਾਵਾ, ਬਲਵਿੰਦਰ ਸਿੰਘ ਸੋਨੂੰ ਸਰਪੰਚ ਧਰਮਹੇੜੀ, ਸ਼ੇਰ ਸਿੰਘ ਸਰਪੰਚ ਖੇੜੀ ਮੱਲਾਂ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਸੋਨੂੰ ਸਰਪੰਚ ਗੁਰੂ ਨਾਨਕ ਨਗਰ, ਸੋਮ ਚੰਦ ਸੋਮੀ ਸਰਪੰਚ ਤਰਖਾਣ ਮਾਜਰਾ, ਗੁਰਵਿੰਦਰ ਸਿੰਘ ਸਰਪੰਚ ਨਵਾਂਗਾਓ, ਮਹਿਲ ਸਿੰਘ ਸਰਪੰਚ ਨੱਸੂਪੁਰ, ਯਾਦਵਿੰਦਰ ਸਿੰਘ ਸਰਪੰਚ ਪਸਿਆਣਾ, ਜਗਤਾਰ ਸਿੰਘ ਸਰਪੰਚ ਤਰੋੜਾ ਖੁਰਦ, ਸਤਿਗੁਰ ਸਿੰਘ ਸਰਪੰਚ ਤਰੋੜਾਂ ਕਲਾਂ, ਅਮਰਜੀਤ ਸਿੰਘ ਸਰਪੰਚ ਭੇਡਪੁਰਾ, ਦਰਸ਼ਨ ਸਿੰਘ ਸਰਪੰਚ ਕੁਲਾਰਾ, ਪਰਮਜੀਤ ਸਿੰਘ ਸਰਪੰਚ ਭੇਡਪੁਰੀ, ਸੁਖਵਿੰਦਰ ਸਿੰਘ ਸਰਪੰਚ ਸਵਾਜਪੁਰ ਵੱਡਾ, ਲਖਵੀਰ ਸਿੰਘ ਸਰਪੰਚ ਸਰਾਣਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸਰਾਜਪੁਰ, ਗਿੰਨੀ, ਸ਼ਾਮ ਲਾਲ ਦੱਤ, ਜਸਪਾਲ ਸਿੰਘ ਬੀਬੀਪੁਰ, ਹਰਦੇਵ ਸਿੰਘ, ਗੁਰਪਿਆਰ ਨਵਾਂਗਾਓ ਤੇ ਡਾ. ਹਰਮੇਸ਼ ਆਲਮਪੁਰ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਰਹੇ।