15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

10 ਲੱਖ ਦੀ ਝੂਠੀ ਕਹਾਣੀ ਬਣਾਉਣ ਵਾਲੇ ਪੁਲਿਸ ਅੜਿੱਕੇ

ਪਟਿਆਲਾ, 14 ਅਕਤੂਬਰ (ਮਨਦੀਪ ਸਿੰਘ ਖਰੌੜ)- ਕਿਸੇ ਵਿਅਕਤੀ ਕੋਲ ਕੰਮ ਕਰਦੇ ਇਕ ਨੌਜਵਾਨ ਨੂੰ 10 ਲੱਖ ਰੁਪਏ ਦੇ ਕੇ ਕਿਸੇ ਨੂੰ ਦੇਣ ਲਈ ਭੇਜਿਆ, ਪਰ ਮੁਲਜਮ ਨੇ ਪੈਸੇ ਖੋਹਣ ਦੀ ਝੂਠੀ ਕਹਾਣੀ ਬਣਾਈ ਤੇ ਮਾਲਕਾਂ ਨੂੰ ਕਿਹਾ ਕਿ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਕੋਈ ਪੈਸੇ ਖੋਹ ਕੇ ਲੈ ਗਿਆ ਹੈ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਕਹਾਣੀ ਸੁਨੀਲ ਕੁਮਾਰ ਆਪ ਹੀ ਬਣਾਈ ਹੈ, ਜਿਸ ਆਧਾਰ ਉਤੇ ਪੁਲਿਸ ਨੇ ਉਕਤ ਮੁਲਜਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 15-10-2026
ਪਟਿਆਲਾ, 14 ਅਕਤੂਬਰ (ਮਨਦੀਪ ਸਿੰਘ ਖਰੌੜ)- ਕਿਸੇ ਵਿਅਕਤੀ ਕੋਲ ਕੰਮ ਕਰਦੇ ਇਕ ਨੌਜਵਾਨ ਨੂੰ 10 ਲੱਖ ਰੁਪਏ ਦੇ ਕੇ ਕਿਸੇ ਨੂੰ ਦੇਣ ਲਈ ਭੇਜਿਆ, ਪਰ ਮੁਲਜਮ ਨੇ ਪੈਸੇ ਖੋਹਣ ਦੀ ਝੂਠੀ ਕਹਾਣੀ ਬਣਾਈ ਤੇ ਮਾਲਕਾਂ ਨੂੰ ਕਿਹਾ ਕਿ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਕੋਈ ਪੈਸੇ ਖੋਹ ਕੇ ਲੈ ਗਿਆ ਹੈ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਕਹਾਣੀ ਸੁਨੀਲ ਕੁਮਾਰ ਆਪ ਹੀ ਬਣਾਈ ਹੈ, ਜਿਸ ਆਧਾਰ ਉਤੇ ਪੁਲਿਸ ਨੇ ਉਕਤ ਮੁਲਜਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਸ਼ਿਕਾਇਤ ਮੋਹਿਤ ਕਾਂਸਲ ਨੇ ਥਾਣਾ ਅਰਬਨ ਅਸਟੇਟ ਵਿਚ ਦਰਜ ਕਰਵਾਈ ਸੀ, ਜਿਸ ਦਾ ਪੜਤਾਲ ਕਰਨ ਤੋਂ ਬਾਅਦ ਮੁਲਜਮ ਸੁਨੀਲ ਕੁਮਾਰ ਤੇ ਜੋਨੀ ਕੁਮਾਰ ਵਾਸੀਆਨ ਸੁਨਾਮ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਹਾਦਸੇ ’ਚ ਜ਼ਖਮੀ ਵਿਅਕਤੀ ਦੀ ਹਸਪਤਾਲ ’ਚ ਮੌਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਟੈਗੋਰ ਸਕੂਲ ਦੀਆਂ ਖਿਡਾਰਨਾਂ ਦੀ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।