ਸ੍ਰੀ ਮਰਿਆਦਾ ਪੁਰਸ਼ੋਤਮ ਰਾਮਲੀਲ੍ਹਾ ਕਲੱਬ ਵਲੋਂ ਵੱਖ-ਵੱਖ ਅਹੁਦੇਦਾਰਾਂ ਦਾ ਸਨਮਾਨ
ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਸ੍ਰੀ ਮਰਿਆਦਾ ਪੁਰਸ਼ੋਤਮ ਰਾਮਲੀਲਾ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਅਤੇ ਸਮੂਹ ਟੀਮ ਵਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਰੱਖੜਾ, ਨਗਰ ਕੌਂਸਲ ਨਾਭਾ ਦੇ ਮੀਤ ਪ੍ਰਧਾਨ ਕਮਲ ਕੁਮਾਰ ਰਾਜੂ, ਤੇ ਸ੍ਰੀ ਸ਼ਾਮ ਪਰਿਵਾਰ ਸੰਘ ਦੇ ਪ੍ਰਧਾਨ ਸੁਮਿਤ ਗੋਇਲ ਸ਼ੈਂਟੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਰਾਮਲੀਲਾ ਵਿਖੇ ਪਹੁੰਚਣ ਤੇ ਕਲੱਬ ਵਲੋਂ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਸ੍ਰੀ ਮਰਿਆਦਾ ਪੁਰਸ਼ੋਤਮ ਰਾਮਲੀਲਾ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਅਤੇ ਸਮੂਹ ਟੀਮ ਵਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਰੱਖੜਾ, ਨਗਰ ਕੌਂਸਲ ਨਾਭਾ ਦੇ ਮੀਤ ਪ੍ਰਧਾਨ ਕਮਲ ਕੁਮਾਰ ਰਾਜੂ, ਤੇ ਸ੍ਰੀ ਸ਼ਾਮ ਪਰਿਵਾਰ ਸੰਘ ਦੇ ਪ੍ਰਧਾਨ ਸੁਮਿਤ ਗੋਇਲ ਸ਼ੈਂਟੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਰਾਮਲੀਲਾ ਵਿਖੇ ਪਹੁੰਚਣ ਤੇ ਕਲੱਬ ਵਲੋਂ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਾਮ ਲੀਲਾ ਦੌਰਾਨ ਕਲੱਬ ਦੇ ਅਹੁਦੇਦਾਰ ਪ੍ਰਧਾਨ ਅਨਿਲ ਕੁਮਾਰ, ਵਾਈਸ ਪ੍ਰਧਾਨ ਛਤਰ ਪਾਲ, ਜਨਰਲ ਸਕੱਤਰ ਐਡਵੋਕੇਟ ਧੀਰਜ ਕੁਮਾਰ, ਕੈਸ਼ੀਅਰ ਲਾਲ ਚੰਦ, ਸਟੇਜ ਸਕੱਤਰ ਐਡਵੋਕੇਟ ਸੰਨੀ ਰਹੇਜਾ ਨੇ ਕਿਹਾ ਕਿ ਇਨ੍ਹਾਂ ਸ਼ਖਸੀਅਤਾਂ ਨੇ ਹਮੇਸ਼ਾ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਸਨਮਾਨਿਤ ਹੋਣ ਉਪਰੰਤ ਭਾਜਪਾ ਆਗੂ ਨੰਨੀ ਖੱਟਰ, ਕਮਲਜੀਤ ਸਿੰਘ ਰੱਖੜਾ, ਕਮਲ ਰਾਜੂ ਤੇ ਸਮਿਤ ਗੋਇਲ ਸ਼ੈਂਟੀ ਨੇ ਸ਼੍ਰੀ ਮਰਿਆਦਾ ਪੁਰਸ਼ੋਤਮ ਰਾਮਲੀਲਾ ਕਲੱਬ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ, ਸਥਾਨਕ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।