20 ਦਿਨਾਂ ਦੇ ਅੰਦਰ ਸੜਕਾਂ ਦਾ ਕੰਮ ਨਾ ਸ਼ੁਰੂ ਕੀਤਾ ਤਾਂ ਕਾਂਗਰਸ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਕਰੇਗੀ ਪ੍ਰਦਰਸ਼ਨ : ਧਰਮਸੋਤ
ਨਾਭਾ,17 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਜਿਸ ਕਰਕੇ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ ਹਨ, ਕਿਉਂ ਜੋ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਉਨਾਂ ਦੀਆਂ ਦੁਕਾਨਾਂ ’ਤੇ ਕੋਈ ਗਾਹਕ ਨਹੀਂ ਪਹੁੰਚ ਰਿਹਾ ਜਿਸ ਕਰਕੇ ਉਨ੍ਹਾਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਲਹੌਰਾਂ ਗੇਟ ਸਥਿਤ ਦੁਕਾਨਦਾਰਾਂ, ਰਾਹਗੀਰਾਂ ਤੇ ਪਾਰਟੀ ਵਰਕਰਾਂ ਸਮੇਤ ਸਰਕਾਰ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ।
ਨਾਭਾ,17 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਜਿਸ ਕਰਕੇ ਰਾਹਗੀਰ ਤੇ ਦੁਕਾਨਦਾਰ ਪ੍ਰੇਸ਼ਾਨ ਹਨ, ਕਿਉਂ ਜੋ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਉਨਾਂ ਦੀਆਂ ਦੁਕਾਨਾਂ ’ਤੇ ਕੋਈ ਗਾਹਕ ਨਹੀਂ ਪਹੁੰਚ ਰਿਹਾ ਜਿਸ ਕਰਕੇ ਉਨ੍ਹਾਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਲਹੌਰਾਂ ਗੇਟ ਸਥਿਤ ਦੁਕਾਨਦਾਰਾਂ, ਰਾਹਗੀਰਾਂ ਤੇ ਪਾਰਟੀ ਵਰਕਰਾਂ ਸਮੇਤ ਸਰਕਾਰ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਧਰਮਸੋਤ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਦੌਰਾਨ ਮਲੇਰਕੋਟਲਾ ਚੁੰਗੀ ਤੋਂ ਲੈ ਕੇ ਦੁਲੱਦੀ ਗੇਟ, ਪੱਥਰਾਂ ਵਾਲੀ ਸੜਕ ਅਲਹੌਰਾਂ ਗੇਟ ਤੋਂ ਲੈ ਕੇ ਮੜਖਾਨਾ ਰੋਡ ਤੱਕ ਸੜਕਾਂ ਬਹੁਤ ਵਧੀਆ ਇੰਟਰਲੋਕ ਟਾਇਲਾਂ ਨਾਲ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਪੁੱਟਣ ਕਰਕੇ ਥਾਂ-ਥਾਂ ਟੋਏ ਪੈ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਲਕੇ ਦੇ ਨਾਲ-ਨਾਲ ਸ਼ਹਿਰ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋਂ ਕਾਂਗਰਸ ਵਲੋਂ ਕਰਵਾਏ ਗਏ ਵਿਕਾਸ ਕਾਰਜ ਨੂੰ ਸਾਂਭਣ ਵਿਚ ਵੀ ਨਾਕਾਮ ਸਾਬਿਤ ਹੋ ਰਹੀ ਹੈ। ਧਰਮਸੋਤ ਨੇ ਕਿਹਾ ਕਿ ਜੇਕਰ ਸੰਬੰਧਿਤ ਵਿਭਾਗ ਜਾਂ ਪੰਜਾਬ ਸਰਕਾਰ ਨੇ ਸ਼ਹਿਰ ਦੀਆਂ ਇਨ੍ਹਾਂ ਸੜਕਾਂ ਨੂੰ ਫਿਰ ਤੋਂ 15 ਦਿਨਾਂ ਦੇ ਅੰਦਰ-ਅੰਦਰ ਬਣਾਉਣਾ ਨਾ ਸ਼ੁਰੂ ਕੀਤਾ ਤਾਂ ਉਹ ਦੁਕਾਨਦਾਰਾਂ, ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਾਬਕਾ ਪ੍ਰਧਾਨ ਜੀ.ਐਸ. ਭੱਟੀ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੇਠ, ਸੂਬਾ ਉਪ ਪ੍ਰਧਾਨ ਯੂਥ ਕਾਂਗਰਸ ਮਨਜਿੰਦਰ ਸਿੰਘ ਜਿੰਦਰੀ, ਬਲਾਕ ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਸਲੀਮ ਮੁਹੰਮਦ, ਸੁੱਚਾ ਸਿੰਘ ਸਹੌਲੀ, ਕੁਲਵੰਤ ਸਿੰਘ ਸਿਆਣ, ਹਰਜੀਤ ਸਿੰਘ ਰੂਪ ਰਾਏ, ਮਨਿੰਦਰਪਾਲ ਸਿੰਘ ਸ਼ਨੀ, ਬਲਵਿੰਦਰ ਸਿੰਘ ਭੱਠਲ, ਸ਼ਸ਼ੀ ਜਿੰਦਲ, ਰਵਿੰਦਰ ਬਿੱਟੂ ਸ਼ਰਮਾ, ਚੰਚਲ ਗਾਬਾ, ਸੋਮ ਪ੍ਰਕਾਸ਼ ਸੋਮੀ, ਚਰਨਜੀਤ ਬਾਤਿਸ਼ ਅਤੇ ਦੁਕਾਨਦਾਰ ਮੌਜੂਦ ਸਨ।