19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਸਬੰਧ ’ਚ ਵਿੱਢੇ ਸੰਘਰਸ਼ ਦਾ ਕਾਂਗਰਸ ਕਰੇਗੀ ਸਮਰਥਨ-ਸਿੱਧੂ

ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਦਰਸ਼ਨ ਸਿੰਘ ਸਿੱਧੂ ਸਾਬਕਾ ਤਹਿਸੀਲਦਾਰ ਚੇਅਰਮੈਨ ਐਸ. ਸੀ.

ਅਜੀਤ ਡੈਸਕ 18-10-2026
ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਦਰਸ਼ਨ ਸਿੰਘ ਸਿੱਧੂ ਸਾਬਕਾ ਤਹਿਸੀਲਦਾਰ ਚੇਅਰਮੈਨ ਐਸ.ਸੀ. ਵਿੰਗ ਪੰਜਾਬ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਸਬੰਧ ’ਚ ਚੱਲ ਰਹੇ ਸ਼ੰਘਰਸ਼ ਦੀ ਅਗਵਾਈ ਕਰ ਰਹੀ ਕਮੇਟੀ ਵੱਲੋਂ ਆਪ ਦੇ ਸਾਰੇ ਵਿਧਾਇਕਾ ਦਾ ਘਿਰਾਓ ਕਰਨ ਦੇ ਸੱਦੇ ਤੇ 18 ਨਵੰਬਰ ਨੂੰ ਹਲਕਾ ਸ਼ੁਤਰਾਣਾਂ ਦੇ ਵਿਧਾਇਕ ਦਾ ਘਿਰਾਓ ਕਰਨ ਤੇ ਕਾਂਗਰਸ ਪਾਰਟੀ ਵੱਲੋਂ ਪੂਰਾ ਸਮਰਥਨ ਕੀਤਾ ਜਾਵੇਗਾ ਅਤੇ ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਹਲਕੇ ਦੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਇਸ ਸੰਘਰਸ਼ ਦਾ ਹਿੱਸਾ ਬਣਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਸਿੱਧੁ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗਾਰੰਟੀ ਸਮੇਤ ਹੋਰ ਬਹੁਤ ਸਾਰੇ ਗਾਰੰਟੀਆਂ ਦੇ ਰੂਪ ਵਿੱਚ ਵਾਅਦੇ ਕੀਤੇ ਸਨ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਉੱਥੇ ਹੀ ਇਸ ਸਰਕਾਰ ਵਿੱਚ ਨਸ਼ੇ ਐਨੇ ਵਧ ਚੁੱਕੇ ਹਨ ਕਿ ਰੋਜ਼ਾਨਾ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹਨ ਜੇਕਰ ਸਹੀ ਅੰਕੜ੍ਹੇ ਕੱਡੇ ਜਾਣ ਤਾਂ ਹਲਕਾ ਸ਼ੁਤਰਾਣਾਂ ਵਿੱਚ ਪੰਜਾਬ ਦੇ ਦੂਜੇ ਹਲਕਿਆਂ ਨਾਲੋਂ ਵੀ ਵੱਧ ਨੌਜਾਵਨਾਂ ਦੀ ਮੌਤਾਂ ਹੋ ਚੁੱਕੀਆਂ ਹਨ ਅਤੇ ਹਰ ਰੋਜ਼ ਕੋਈ ਨਾਂ ਕੋਈ ਨੌਜ਼ਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਿਆਂ ਦੇ ਵਧਣ ਲਈ ਜੁੰਮੇਵਾਰ ਹੈ ਤਾਂ ਹਲਕਾ ਸ਼ੁਤਰਾਣਾਂ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਨਸ਼ੇ ਦੀ ਕਮਾਈ ਚੋਂ ਬੀਤੇ ਸਾਡੇ ਚਾਰ ਸਾਲਾਂ ਤੋਂ ਇਸ ਹਲਕੇ ‘ਚ ਕੋਣ ਹਿੱਸਾ ਲੈ ਰਿਹਾ ਹੈ।ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਹੋਰਨਾਂ ਹਲਕਿਆਂ ਦੇ ਵਿਧਾਇਕਾ ਵਾਂਗ ਹਲਕਾ ਸ਼ੁਤਰਾਣਾ ਦੇ ਵਿਧਾਇਕ ਦਾ ਘਿਰਾਓ ਕਰਨ ਲਈ ਸਭ ਨੂੰ ਵੱਧ ਚੜ ਕੇ ਪੁੱਜਣਾ ਚਾਹੀਦਾ ਹੈ।
ਪਿਛਲੀ ਖ਼ਬਰ ਸੂਬੇ ਦੀ ਸਰਕਾਰ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ-ਧਰਮਸੋਤ ਅਗਲੀ ਖ਼ਬਰ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵਿਰਾਸਤ ਸੇਵਾ ਸੰਗਠਨ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।