ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੇਟ ਦਾ ਨੀਂਹ ਪੱਥਰ ਰੱਖਿਆ
ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਫੋਕਲ ਪੁਆਇਟ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਪਰਪਿਤ ਗੇਟ ਦਾ ਨੀਹ ਪੱਥਰ ਰੱਖਿਆ ਗਿਆ, ਇਸ ਸ਼ੁਭ ਦਿਹਾੜੇ ’ਤੇ ਪਹਿਲਾਂ ਇਲਾਹੀ ਬਾਣੀ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ੳਟ ਆਸਰਾ ਲੈਂਦੇ ਹੋਏ ਟੱਕ ਲਾਉਣ ਦੀ ਪਵਿੱਤਰ ਰਸਤ ਸੇਵਾਦਾਰ ਬਾਬਾ ਬੱਲੋਪੁਰੀਆਂ ਰਾਹੀ ਪੂਰੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਐਡਵੋਕੇਟ ਸ਼ਬੇਗ ਸਿੰਘ ਸੰਧੂ ਤੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਇਹ ਗੇਟ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ, ਇਸ ਵਿਚ ਸੰਗਤਾਂ ਵੱਧ ਚੜ ਕੇ ਆਪਣੀ ਨੇਕ ਕਮਾਈ ਵਿਚ ਹਿੱਸਾ ਪਾ ਰਹੀਆਂ ਹਨ।
ਰਾਜਪੁਰਾ, 18 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਫੋਕਲ ਪੁਆਇਟ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਪਰਪਿਤ ਗੇਟ ਦਾ ਨੀਹ ਪੱਥਰ ਰੱਖਿਆ ਗਿਆ, ਇਸ ਸ਼ੁਭ ਦਿਹਾੜੇ ’ਤੇ ਪਹਿਲਾਂ ਇਲਾਹੀ ਬਾਣੀ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ੳਟ ਆਸਰਾ ਲੈਂਦੇ ਹੋਏ ਟੱਕ ਲਾਉਣ ਦੀ ਪਵਿੱਤਰ ਰਸਤ ਸੇਵਾਦਾਰ ਬਾਬਾ ਬੱਲੋਪੁਰੀਆਂ ਰਾਹੀ ਪੂਰੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਐਡਵੋਕੇਟ ਸ਼ਬੇਗ ਸਿੰਘ ਸੰਧੂ ਤੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਇਹ ਗੇਟ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ, ਇਸ ਵਿਚ ਸੰਗਤਾਂ ਵੱਧ ਚੜ ਕੇ ਆਪਣੀ ਨੇਕ ਕਮਾਈ ਵਿਚ ਹਿੱਸਾ ਪਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਗੇਟ ਨੌਵੀਂ ਪਾਤਸ਼ਾਹੀ ਸ਼ੀ੍ਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੀਆਂ ਅਮਰ ਸਿਖਿਆਵਾਂ ਅਤੇ ਧਰਮ ਦੀ ਰੱਖਿਆ ਅਤੇ ਮਾਨਵਤਾ ਲਈ ਦਿੱਤੀ ਗਈ ਕੁਰਬਾਨੀ ਨੂੰ ਸਮਰਪਿਤ ਹੋਵੇਗਾ।ਇਹ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਮਹਾਨ ਵਿਰਸੇ ਅਤੇ ਇਤਿਹਾਸ ਨਾਲ ਜ਼ੋੜੀ ਰੱਖੇਗਾ। ਉਨ੍ਹਾਂ ਨੇ ਦੱਸਿਆ ਇਸ ਗੇਟ ਦਾ ਦੀ ਉਸਾਰੀ ਦਾ ਕਾਰਜ ਬਹੁਤ ਹੀ ਸੁੰਦਰ ਅਤੇ ਮਜਬੂਤ ਨਕਸ਼ੇ ਅਨੁਸਾਰ ਸ਼ੁਰੂ ਕੀਤਾ ਗਿਆ ਹੈ। ਇਹ ਗੇਟ ਦੋ ਮਹੀਨਿਆਂ ਵਿਚ ਸੰਪੂਰਨ ਹੋ ਜਾਵੇਗਾ। ਇਸ ਮੌਕੇ ਹਲਕੇ ਦੀਆਂ ਧਾਰਮਿਕ, ਸਮਾਜਿਕ ਅਤੇ ਮੋਹਤਬਰ ਵਿਆਕਤੀਆਂ ਨੇ ਹਾਜਰੀ ਭਰੀ, ਹੋਰਨਾਂ ਸਮੇਤ ਥਾਣਾ ਮੁੱਖੀ ਸਦਰ ਕ੍ਰਿਪਾਲ ਸਿੰਘ ਮੋਹੀ, ਨਗਰ ਕੋਸਲ ਪ੍ਰਧਾਨ ਰਿਤੇਸ਼ ਬਾਂਸਲ, ਸ਼ਬੇਗ ਸਿੰਘ ਸੰਧੂ ਪ੍ਰਧਾਨ ਜੀਵਨ ਸਿੰਘ, ਦਾਰਾ ਸਿੰਘ, ਕਰਮ ਸਿੰਘ, ਸੰਤ ਸਿੰਘ, ਜ਼ਸਵਿੰਦਰ ਸਿੰਘ, ਸੁਖਦੇਵ ਸਿੰਘ, ਅਮਰੀਦ ਸਿੰਘ, ਦਲਬਾਗ ਸਿੰਘ, ਸੁਰਜੀਤ ਸਿੰਘ ਤੇ ਹੋਰ ਸੰਗਤ ਹਾਜ਼ਰ ਸੀ।