19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਮਨਦੀਪ ਸਿੰਘ ਭੀਲੋਵਾਲ ਗੁਰਦੁਆਰਾ ਰੋਹਟਾ ਸਹਿਬ ਵਿਖੇ ਹੋਏ ਨਤਮਸਤਕ

ਨਾਭਾ, 18 ਅਕਤੂਬਰ (ਵਰਿੰਦਰ ਵਰਮਾ)- ਭਾਜਪਾ ਪਾਰਟੀ ਵਿਚ ਲੰਮੇ ਸਮੇਂ ਤੋਂ ਸਾਨਦਾਰ ਸੇਵਾਵਾ ਨਿਭਾ ਰਹੇ ਰਮਨਦੀਪ ਸਿੰਘ ਭੀਲੋਵਾਲ ਦੋ ਵਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਪਟਿਆਲਾ, ਸਾਬਕਾ ਸੈਕਟਰੀ ਜਿਲਾ ਪਟਿਆਲਾ ਭਾਜਪਾ ਤੇ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਨੂੰ ਪਾਰਟੀ ਹਾਈ ਕਮਾਡ ਵਲੋਂ ਸੂਬਾ ਕਾਰਜਕਾਰੀ ਮੈਂਬਰ ਅਤੇ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਸਹਿਰੀ ਦਾ ਪ੍ਰਭਾਰੀ ਨਿਯੁਕਤ ਹੋਣ ਉਪਰੰਤ ਸ਼ੁਕਰਾਨਾ ਕਰਨ ਲਈ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਰੋਹਟਾ ਸਹਿਬ ਵਿਖੇ ਨਮਸਤਕ ਹੋਏ। ਇਸ ਮੌਕੇ ਅਰਦਾਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਪਤਵੰਤਿਆ ਵਲੋਂ ਸਿਰੋਪਾਏ ਦੇ ਕੇ ਵਧਾਈਆਂ ਦਿੰਦਿਆ ਤੇ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 19-10-2026
ਨਾਭਾ, 18 ਅਕਤੂਬਰ (ਵਰਿੰਦਰ ਵਰਮਾ)- ਭਾਜਪਾ ਪਾਰਟੀ ਵਿਚ ਲੰਮੇ ਸਮੇਂ ਤੋਂ ਸਾਨਦਾਰ ਸੇਵਾਵਾ ਨਿਭਾ ਰਹੇ ਰਮਨਦੀਪ ਸਿੰਘ ਭੀਲੋਵਾਲ ਦੋ ਵਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਪਟਿਆਲਾ, ਸਾਬਕਾ ਸੈਕਟਰੀ ਜਿਲਾ ਪਟਿਆਲਾ ਭਾਜਪਾ ਤੇ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਨੂੰ ਪਾਰਟੀ ਹਾਈ ਕਮਾਡ ਵਲੋਂ ਸੂਬਾ ਕਾਰਜਕਾਰੀ ਮੈਂਬਰ ਅਤੇ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਸਹਿਰੀ ਦਾ ਪ੍ਰਭਾਰੀ ਨਿਯੁਕਤ ਹੋਣ ਉਪਰੰਤ ਸ਼ੁਕਰਾਨਾ ਕਰਨ ਲਈ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਰੋਹਟਾ ਸਹਿਬ ਵਿਖੇ ਨਮਸਤਕ ਹੋਏ। ਇਸ ਮੌਕੇ ਅਰਦਾਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੇ ਪਤਵੰਤਿਆ ਵਲੋਂ ਸਿਰੋਪਾਏ ਦੇ ਕੇ ਵਧਾਈਆਂ ਦਿੰਦਿਆ ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਉਪਰੰਤ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਤੇ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਅਮਰੀਕ ਸਿੰਘ, ਸੁਖਚੈਨ ਸਿੰਘ ਇਛੇਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸਨੀ ਸਿੱਧੂ, ਹਰਿੰਦਰ ਸਿੰਘ ਲਚਕਾਣੀ ਸਾਬਕਾ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਪਟਿਆਲਾ, ਗੌਰਵ ਸ਼ਰਮਾ ਨਾਭਾ, ਵਿਕਰਮਦੀਪ ਸਿੰਘ ਭੀਲੋਵਾਲ, ਜੱਸਾ ਦੁਲੱਦੀ, ਨਿਰਭੈ ਸਿੰਘ ਰੈਸਲ, ਤਜਿੰਦਰ ਸਿੰਘ ਲਚਕਾਣੀ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਪਟਿਆਲਾ, ਕੁਲਵਿੰਦਰ ਸਿੰਘ ਮਟੋਰੜਾ, ਹਰਿੰਦਰ ਸਿੰਘ ਅਲੋਹਰਾਂ, ਪ੍ਰਦੀਪ ਸਿੰਘ ਖੁਰਦ, ਦੀਪਾ ਘਮਰੋਦਾ, ਕੁੱਕੂ ਘਮਰੋਦਾ, ਬਾਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਵਾਰਿਸ ਪੰਜਾਬ ਦੇ’ ਵਲੋਂ ਮੰਤਰੀ ਦੀ ਕੋਠੀ ਦਾ ਘਿਰਾਓ ਅੱਜ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।