ਪੰਜਾਬ ‘ਚ ਨਸ਼ਿਆਂ ਰੂਪੀ ਰਾਵਣ ਦਾ ਦਹਿਨ ਕਰਨ ਦੀ ਲੋੜ- ਗੌਰਵ ਸੰਧੂ
ਸਨੌਰ, 21 ਅਕਤੂਬਰ (ਸੋਖਲ)- ਪੰਜਾਬ ‘ਚ ਫ਼ੈਲੇ ਨਸ਼ਿਆਂ ਰੂਪੀ ਰਾਵਣ ਨੂੰ ਇਕਜੁਟਤਾ ਨਾਲ ਖ਼ਤਮ ਕਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਉਪ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਦੁਸਹਿਰੇ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਸਬਾ ਬਹਾਦਰਗੜ੍ਹ ਦੇ ਸ੍ਰੀ ਬੱਦਰੀਨਾਥ ਮੰਦਿਰ ਵਿਖੇ ਕਰਵਾਏ ਗਏ ‘ਦੁਸਹਿਰਾ ਉਤਸਵ’ ਸਮਾਗਮ ਦੌਰਾਨ ਕੀਤਾ।
ਸਨੌਰ, 21 ਅਕਤੂਬਰ (ਸੋਖਲ)- ਪੰਜਾਬ ‘ਚ ਫ਼ੈਲੇ ਨਸ਼ਿਆਂ ਰੂਪੀ ਰਾਵਣ ਨੂੰ ਇਕਜੁਟਤਾ ਨਾਲ ਖ਼ਤਮ ਕਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਉਪ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਦੁਸਹਿਰੇ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਸਬਾ ਬਹਾਦਰਗੜ੍ਹ ਦੇ ਸ੍ਰੀ ਬੱਦਰੀਨਾਥ ਮੰਦਿਰ ਵਿਖੇ ਕਰਵਾਏ ਗਏ ‘ਦੁਸਹਿਰਾ ਉਤਸਵ’ ਸਮਾਗਮ ਦੌਰਾਨ ਕੀਤਾ। ਮੰਦਿਰ ਵਿਖੇ ਚੱਲ ਰਹੇ ਰਾਮਲੀਲ੍ਹਾ ਦੇ ਮੰਚਨ ਤੇ ਰਾਵਣ ਦਹਿਨ ਸਮਾਗਮ ਵਿਚ ਸ. ਸੰਧੂ ਮੁੱਖ ਮਹਿਮਾਨ ਵਜੋਂ ਪਹੁੰਚੇ। ਸ. ਸੰਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੇ ਵਗ ਰਹੇ ਹੜ੍ਹ ਨੇ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਨਸ਼ਿਆਂ ਰੂਪੀ ਰਾਵਣ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਇਸ ਲਾਹਨਤ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੰਦਿਰ ਦੇ ਮੁੱਖ ਸੰਚਾਲਕ ਸ੍ਰੀ ਬ੍ਰਹਮਾ ਨੰਦਗਿਰੀ ਅਤੇ ਰਾਮਲੀਲ੍ਹਾ ਕਮੇਟੀ ਵਲੋਂ ਗੌਰਵ ਸੰਧੂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਦੀਪ ਚੰਦ, ਰਾਜੇਸ਼ ਕਾਮੀ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ, ਪਰਮਜੀਤ ਰਾਏਪੁਰ, ਸਰਬਜੀਤ ਨੂਰਖੇੜੀਆਂ, ਸ਼ਮਸ਼ੇਰ ਨੂਰਖੇੜੀਆਂ, ਰਣਧੀਰ ਸਿੰਘ ਸਨੌਰ, ਨਰਿੰਦਰ ਰਾਠੀਆ, ਹਰਿੰਦਰ ਰਾਠੀਆ, ਸੁਖਵਿੰਦਰ ਕਾਕਾ ਸਨੌਰ ਤੇ ਹੋਰ ਹਾਜ਼ਰ ਸਨ।