ਕਰਵਾਚੌਥ ਦੇ ਸ਼ੁੱਭ ਦਿਹਾੜੇ ’ਤੇ ਬੀਬੀ ਪਰਮਜੀਤ ਕੌਰ ਬਾਜਵਾ ਨੇ ਸੁਹਾਗਣਾਂ ਨੂੰ ਵੰਡੇ ਸੂਟ, ਦਿੱਤੀਆਂ ਵਧਾਈਆਂ
ਨਾਭਾ, 29 ਅਕਤੂਬਰ (ਵਰਿੰਦਰ ਵਰਮਾ)- ਕਰਵਾਚੌਥ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਬਾਜਵਾ ਵਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸੁਹਾਗਣਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਨੂੰ ਸੂਟ ਭੇਟ ਕੀਤੇ ਗਏ। ਇਸ ਲੜੀ ਤਹਿਤ ਬੀਬੀ ਪਰਮਜੀਤ ਕੌਰ ਬਾਜਵਾ ਸਭ ਤੋਂ ਪਹਿਲਾਂ ਨਾਭਾ ਦੇ ਇਤਿਹਾਸਕ ਬੋੜਾਂ ਗੇਟ ਅਤੇ ਨੇੜਲੇ ਪਿੰਡ ਥੁਹੀ ਵਿਖੇ ਪਹੁੰਚੇ।
ਅਜੀਤ ਡੈਸਕ
30-10-2026