ਪਿੰਡ ਬਿੰਜਲ ’ ਚ ‘ ਆਪ ’ ਆਗੂ ਇੰਦਰਜੀਤ ਸਿੰਘ ਸੰਧੂ ਦੀ ਬੈਠਕ ਨੇ ਧਾਰਿਆ ਰੈਲੀ ਦਾ ਰੂਪ
ਹਲਕਾ ਸਨੌਰ ਲਈ ਵਿਕਾਸ ਦਾ ਰੋਡਮੈਪ ਕੀਤਾ ਪੇਸ਼
ਦੇਵੀਗੜ੍ਹ, 2 ਨਵੰਬਰ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਵਲੋਂ ‘ਮਿਸ਼ਨ 2027’ ਦੇ ਤਹਿਤ ਹਲਕਾ ਸਨੌਰ ਦੇ ਪਿੰਡਾਂ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਅਤੇ ਬਲ ਮਿਲਿਆ, ਜਦੋਂ ਪਿੰਡ ਬਿੰਜਲ ਵਿਖੇ ਮੈਂਬਰ ਬਲਾਕ ਸੰਮਤੀ ਤਰਸੇਮ ਸਿੰਘ ਬੰਟੀ ਬਿੰਜਲ ਦੇ ਸੱਦੇ ‘ਤੇ ਰੱਖੀ ਗਈ ਬੈਠਕ ਵੇਖਦੇ ਹੀ ਵੇਖਦੇ ਇਕ ਵਿਸ਼ਾਲ ਰੈਲੀ ਦੇ ਰੂਪ ਵਿਚ ਤਬਦੀਲ ਹੋ ਗਈ। ਇਸ ਮੌਕੇ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਅੰਦਰ ਲੋਕ ਭਲਾਈ ਦੇ ਇਤਿਹਾਸਕ ਕੰਮ ਕੀਤੇ ਹਨ।
ਦੇਵੀਗੜ੍ਹ, 2 ਨਵੰਬਰ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਵਲੋਂ ‘ਮਿਸ਼ਨ 2027’ ਦੇ ਤਹਿਤ ਹਲਕਾ ਸਨੌਰ ਦੇ ਪਿੰਡਾਂ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਅਤੇ ਬਲ ਮਿਲਿਆ, ਜਦੋਂ ਪਿੰਡ ਬਿੰਜਲ ਵਿਖੇ ਮੈਂਬਰ ਬਲਾਕ ਸੰਮਤੀ ਤਰਸੇਮ ਸਿੰਘ ਬੰਟੀ ਬਿੰਜਲ ਦੇ ਸੱਦੇ ‘ਤੇ ਰੱਖੀ ਗਈ ਬੈਠਕ ਵੇਖਦੇ ਹੀ ਵੇਖਦੇ ਇਕ ਵਿਸ਼ਾਲ ਰੈਲੀ ਦੇ ਰੂਪ ਵਿਚ ਤਬਦੀਲ ਹੋ ਗਈ। ਇਸ ਮੌਕੇ ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਅੰਦਰ ਲੋਕ ਭਲਾਈ ਦੇ ਇਤਿਹਾਸਕ ਕੰਮ ਕੀਤੇ ਹਨ। ਹਲਕਾ ਸਨੌਰ ਦੇ ਵਿਕਾਸ ਅਤੇ ਲੋੜਾਂ ਬਾਰੇ ਬੋਲਦਿਆਂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਸਨੌਰ ਅੰਦਰ ਸੜਕਾਂ ਦੀ ਕਾਇਆ ਕਲਪ ਤਾਂ ਹੋ ਰਹੀ ਹੈ, ਪਰ ਇਥੇ ਹੋਰ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ। ਸਾਡਾ ਮੁੱਖ ਮਕਸਦ ਟਾਂਗਰੀ ਪਾਰ ਇਲਾਕੇ ਵਿਚ ਲੜਕੇ-ਲੜਕੀਆਂ ਲਈ ਇਕ ਨਵਾਂ ਕਾਲਜ, ਦੇਵੀਗੜ੍ਹ ਵਿਚ ਟੈਕਨੀਕਲ ਕਾਲਜ ਤੇ ਦੁੱਧਨ ਸਾਧਾਂ ਦੇ ਹਸਪਤਾਲ ਨੂੰ ਅਪਗ੍ਰੇਡ ਕਰਵਾਉਣਾ ਹੈ। ਇਸ ਤੋਂ ਇਲਾਵਾ ਦੁੱਧਨ ਗੁੱਜਰਾਂ ਕੋਲ ਕਾਗਜ਼ਾਂ ਵਿਚ ਬੋਲਦੀ ਖਾਂਡ ਦੀ ਅਮਲੀ ਰੂਪ ਵਿਚ ਖੁਦਾਈ ਕਰਵਾਉਣਾ ਅਤੇ ਘੱਗਰ, ਟਾਂਗਰੀ ਤੇ ਮੀਰਾ ਪੁਰ ਚੋਏ ਦੀ ਹਰ ਸਾਲ ਨਿਯਮਿਤ ਸਫ਼ਾਈ ਯਕੀਨੀ ਬਣਾਉਣਾ ਸਾਡੀ ਪਹਿਲ ਹੋਵੇਗੀ। ਜੇਕਰ ਆਮ ਆਦਮੀ ਪਾਰਟੀ ਮੈਨੂੰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੰਦੀ ਹੈ, ਤਾਂ ਮੈਂ ਹਲਕਾ ਸਨੌਰ ਲਈ ਹਲਕੇ ਦਾ ਪੁੱਤ ਬਣ ਕੇ ਦਿਨ-ਰਾਤ ਸੇਵਾ ਕਰਾਂਗਾ।” ਪਿੰਡ ਦੀ ਧਰਮਸ਼ਾਲਾ ਵਿਖੇ ਇਕੱਤਰ ਹੋਏ ਇਲਾਕੇ ਭਰ ਦੇ ਸੈਂਕੜੇ ਲੋਕਾਂ ਨੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੂੰ ਪੂਰਨ ਸਮਰਥਨ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ। ਪ੍ਰਭਾਵਸ਼ਾਲੀ ਇਕੱਠ ਵਿਚ ਸੰਧੂ ਦੇ ਨਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੋਪੀ ਰਾਜਗੜ੍ਹ, ਹਰਜਿੰਦਰ ਸਿੰਘ ਬੀਬੀਪੁਰ, ਸੰਜੀਵ ਕੁਮਾਰ ਐਹਿਰੂ, ਪੱਪੂ ਸਰਪੰਚ ਅਹਿਰੂ ਕਲਾਂ, ਬੀਰਾ ਬਿੰਜਲ, ਅਵਤਾਰ ਸਿੰਘ ਗੰਗਰੌਲੀ, ਬੱਗਾ ਬੋਲੜ, ਅਤੇ ਤੇਜਿੰਦਰਪਾਲ ਸਿੰਘ ਕੁੱਕੂ ਸਰਪੰਚ ਸਮੇਤ ਇਲਾਕੇ ਦੇ ਹੋਰ ਵੀ ਕਈ ਮੋਹਤਬਰ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।