ਸਹਿਕਾਰੀ ਸਭਾ ਪ੍ਰਧਾਨ ਵਲੋਂ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਵੰਡੇ ਗਏ ਤੋਹਫ਼ੇ
ਸੰਘੋਲ, 7 ਨਵੰਬਰ (ਪਰਮਵੀਰ ਧਨੋਆ)-ਪਿੰਡ ਰਾਏਪੁਰ ਮਾਜਰੀ ਸਹਿਕਾਰੀ ਸਭਾ ਵਿਖੇ ਸੋਸਾਇਟੀ ਪ੍ਰਧਾਨ ਵਲੋਂ ਸਮੂਹ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਤੋਹਫ਼ੇ ਵੰਡ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਸਭਾ ਦੇ ਪ੍ਰਧਾਨ ਕੁਲਦੀਪ ਕੌਰ ਅਤੇ ਉਪ ਪ੍ਰਧਾਨ ਗੁਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਨਾਲ ਸਹਿਕਾਰੀ ਸਭਾ ਬੁਲੰਦੀਆਂ ਛੂਹ ਰਹੀ ਹੈ।
ਅਜੀਤ ਡੈਸਕ
08-11-2026