10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਮੌਕੇ ਪਟਾਕਿਆਂ ਰਾਹੀਂ ਸ਼ੋਰ ਪ੍ਰਦੂਸ਼ਣ ਬਣਿਆ ਮਾਨਸਿਕ ਦੀਵਾਲੀਏਪਨ ਦਾ ਪ੍ਰਗਟਾਵਾ ਅੱਧੀ ਰਾਤ ਤੱਕ ਕੰਨ ਪਾੜ੍ਹਵੀਆਂ ਆਵਾਜ਼ਾਂ ਨੇ ਲੋਕਾਈ ਦਾ ਕੱਢਿਆ ਤਰਾਹ ਪ੍ਰਸ਼ਾਸਨਿਕ ਨਿਯਮਾਂਵਲੀ ਧੂੰਏਂ ਵਿਚ ਗਵਾਚੀ

ਰੂਪਨਗਰ, 9 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਦੀਵਾਲੀ ਦਾ ਤਿਉਹਾਰ ਅੱਜਕੱਲ੍ਹ ਸਮਾਜਿਕ ਸੇਧ ਦੀ ਅਣਹੋਂਦ ਕਾਰਨ ਹੁਣ ਕੇਵਲ ਪਟਾਕਿਆਂ ਦੀਆਂ ਕੰਨਪਾੜ੍ਹਵੀਆਂ ਆਵਾਜ਼ਾਂ ਤੇ ਹਵਾ ਪ੍ਰਦੂਸ਼ਣ ਤੱਦ ਸਿਮਟਦਿਆਂ ਜਾ ਰਿਹਾ ਹੈ। ਮਨੁੱਖੀ ਮਨ ਵਿਚ ਚਾਨਣ ਕਰਨ ਦੀ ਥਾਂ ਸੌੜੀ ਸੋਚ ਨੇ ਆਪਣੀ ਮੂਲ ਭਾਵਨਾ ਦੇ ਉਲਟ ਇਹ ਤਿਉਹਾਰ ਕੇਵਲ ਪਟਾਕਿਆਂ ਰਾਹੀਂ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਦਾ ਸਾਧਨ ਬਣਾ ਦਿੱਤਾ ਹੈ।

ਪਟਾਕਿਆਂ ਦੀ ਫਾਈਲ ਤਸਵੀਰ। 10-11-2026
ਰੂਪਨਗਰ, 9 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਦੀਵਾਲੀ ਦਾ ਤਿਉਹਾਰ ਅੱਜਕੱਲ੍ਹ ਸਮਾਜਿਕ ਸੇਧ ਦੀ ਅਣਹੋਂਦ ਕਾਰਨ ਹੁਣ ਕੇਵਲ ਪਟਾਕਿਆਂ ਦੀਆਂ ਕੰਨਪਾੜ੍ਹਵੀਆਂ ਆਵਾਜ਼ਾਂ ਤੇ ਹਵਾ ਪ੍ਰਦੂਸ਼ਣ ਤੱਦ ਸਿਮਟਦਿਆਂ ਜਾ ਰਿਹਾ ਹੈ। ਮਨੁੱਖੀ ਮਨ ਵਿਚ ਚਾਨਣ ਕਰਨ ਦੀ ਥਾਂ ਸੌੜੀ ਸੋਚ ਨੇ ਆਪਣੀ ਮੂਲ ਭਾਵਨਾ ਦੇ ਉਲਟ ਇਹ ਤਿਉਹਾਰ ਕੇਵਲ ਪਟਾਕਿਆਂ ਰਾਹੀਂ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਦਾ ਸਾਧਨ ਬਣਾ ਦਿੱਤਾ ਹੈ। ਅਜੋਕੀ ਨੌਜਵਾਨੀ ਨੇ ਤਿਉਹਾਰ ਨੂੰ ਘੜਮੱਸ ਤੇ ਸ਼ੋਰ ਸ਼ਰਾਬੇ ਵਿਚ ਬਦਲ ਕੇ ਇਹ ਸੰਕੇਤ ਦਿੱਤਾ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਸਮਾਜ ਵਿਚੋਂ ਲਗਾਤਾਰ ਮਨਫੀ ਹੋ ਰਹੀਆਂ ਹਨ, ਜੋ ਕਿ ਕੇਵਲ ਨਿੱਜਤਾ ਦੀ ਥੁੜਚਿਰੀ ਖ਼ੁਸ਼ੀ ਤੱਕ ਸੀਮਿਤ ਹੋਣ ਦਾ ਸੂਚਕ ਬਣ ਗਿਆ ਹੈ। ਇਸ ਸਬ ਵਰਤਾਰੇ ’ਚ ਜਿੱਥੇ ਮਨੁੱਖੀ ਸਰੋਕਾਰ ਭੇਟ ਚੜ੍ਹੇ ਹਨ ਉਥੇ ਪ੍ਰਸ਼ਾਸਨਿਕ ਸਖ਼ਤੀ ਦੀ ਅਣਹੋਂਦ ਕਾਰਨ ਰੌਸ਼ਨੀਆਂ ਦਾ ਇਹ ਤਿਉਹਾਰ ਪ੍ਰਦੂਸ਼ਣ ਤੇ ਸ਼ੋਰ ਦਾ ਤਿਉਹਾਰ ਹੋ ਨਿੱਬੜਿਆ ਹੈ ਜੋ ਕਿ ਦੀਵਾਲੀ ਤੋਂ ਕਈ ਦਿਨ ਬਾਅਦ ਵੀ ਜਾਰੀ ਰਹਿੰਦਾ ਹੈ। ਬੇਸ਼ੱਕ ਪ੍ਰਸ਼ਾਸਨ ਵਲੋਂ ਮੀਡੀਆ ਵਿਚ ਜਾਰੀ ਆਪਣੇ ਬਿਆਨਾਂ ਵਿਚ ਗਰੀਨ ਪਟਾਕਿਆਂ ਦੇ ਹੋ ਕੇ ਸਮੇਤ ਉਨ੍ਹਾਂ ਦੇ ਵਿਕਰੀ ਸਥਾਨ ਤੇ ਚਲਾਉਣ ਦੀਆਂ ਸਮਾਂ ਸੀਮਾ ਨੀਯਤ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਇਸ ਦੇ ਉਲਟ ਹਰ 100 ਮੀਟਰ ’ਤੇ ਧੜੱਲੇ ਨਾਲ ਵੱਡੀ ਧਮਕ ਪੈਦਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ ਖੁੱਲ੍ਹੇਆਮ ਜਾਰੀ ਰਹੀ ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਧੂੰਏਂ ਵਿਚ ਹੀ ਕਿਧਰੇ ਗੁਆਚ ਗਈ। ਸੁਹਿਰਦ ਲੋਕਾਂ ਵਿਚ ਇਹ ਸਵਾਲ ਵੀ ਉਠਦਾ ਰਿਹਾ ਕਿ ਜੇਕਰ ਸਭ ਨੇ ਇਹ ਵਰਤਾਰਾ ਤਮਾਸ਼ਬੀਨ ਹੋ ਕੇ ਹੀ ਵੇਖਣਾ ਹੈ, ਤਾਂ ਅਜਿਹੇ ਹੁਕਮਾਂ ਦੇ ਕੀ ਮਾਇਨੇ ਹਨ। ਇਸ ਵਰਤਾਰੇ ਪ੍ਰਤੀ ਫਿਕਰਮੰਦ ਸੀਨੀਅਰ ਸਿਟੀਜਨਾਂ ਨੇ ਕਿਹਾ ਕਿ ਕੋਈ ਸਮਾਂ ਦੀ ਕਿ ਤਿਉਹਾਰ ਆਪਣੀ ਸਾਂਝ, ਸਹਿਨਸ਼ੀਲਤਾ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪ੍ਰਫੁਲਿਤ ਕਰਨ ਦਾ ਸਾਧਨ ਸੀ ਤੇ ਨੌਜਵਾਨੀ ਆਪਣੇ ਵੱਡੇ ਬਜ਼ੁਰਗਾਂ ਤੋਂ ਸਮਾਜਿਕ ਸੇਧ ਲੈ ਕੇ ਉਸਨੂੰ ਆਪਣੇ ਆਚਰਣ ਵਿਚ ਢਾਲਦੀ ਸੀ ਤੇ ਤਿਉਹਾਰ ਮੌਕੇ ਪਟਾਕੇ ਕੇਵਲ ਸੀਮਤ ਮਾਤਰਾ ਵਿਚ ਚਲਦੇ ਸਨ ਤੇ ਬਜ਼ੁਰਗਾਂ, ਬੱਚਿਆਂ ਤੇ ਮਰੀਜ਼ਾਂ ਦੀ ਸਿਹਤ ਦਾ ਧਿਆਨ ਵੀ ਰੱਖਿਆ ਜਾਂਦਾ ਸੀ ਪਰ ਇਸ ਦੇ ਉਲਟ ਅੱਜਕੱਲ੍ਹ ਬੇਲਗਾਮ ਹੋਇਆ ਆਲਾ ਦੁਆਲਾ ਨਿਯਮਾਂ ਨੂੰ ਭੰਗ ਕਰਕੇ ਘੜਮਸ ਪੈਦਾ ਕਰਨਾ ਆਪਣੀ ਸ਼ਾਨ ਸਮਝ ਰਿਹਾ ਹੈ ਤੇ ਮਾਨਸਿਕ ਤ੍ਰਿਪਤੀ ਦਾ ਫੌਕਾ ਸਾਧਨ ਸਮਝੀ ਬੈਠਾ ਹੈ। ਵਾਤਾਵਰਣ ਪ੍ਰੇਮੀਆਂ ਦੇ ਚਿੰਤਕਾਂ ਦਾ ਕਹਿਣਾ ਹੈ ਕਿ ਸਕੂਲਾਂ, ਮਾਪਿਆਂ ਤੇ ਸਰਕਾਰਾਂ ਨੂੰ ਛੋਟੀ ਉਮਰ ਵਿਚ ਹੀ ਬੱਚਿਆਂ ਵਿਚ ਸਮਾਜਿਕ ਸੇਧ ਤੇ ਵਾਤਾਵਰਨ ਨੂੰ ਬਚਾਉਣ ਦੀ ਚੇਟਕ ਪੈਦਾ ਕਰਨੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਪਿਛਲੀ ਖ਼ਬਰ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਅਗਲੀ ਖ਼ਬਰ ਸਾਬਕਾ ਕੌਂਸਲਰ ਪਰਮਜੀਤ ਕੌਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।