ਪਟਿਆਲਾ, 25 ਨਵੰਬਰ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਬਣੇ ਐਨ.ਡੀ.ਏ. ਅਲਾਇੰਸ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਲਈ ਇਹ ਗੱਠਜੋੜ ਸਮੇਂ ਦੀ ਵੱਡੀ ਲੋੜ ਬਣਿਆ ਅਤੇ ਇਸ ਗੱਠਜੋੜ ਨਾਲ ਹਰ ਵਰਗ ਵਿਚ ਖੁਸ਼ੀ ਦਾ ਮਾਹੌਲ ਵਿਖਾਈ ਦੇ ਰਿਹਾ ਹੈ, ਉਥੇ ਹੀ ਸੱਤਾ ਵਿਚ ਭਾਈਵਾਲ ਸਰਕਾਰ ਦੇ ਆਉਣ ਨਾਲ ਪੰਜਾਬ ਹਿਤੈਸ਼ੀ ਫ਼ੈਸਲੇ ਵੀ ਹੁੰਦੇ ਵਿਖਾਈ ਦੇਣਗੇ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਵਿਚਾਲੇ ਹੋਏ ਗੱਠਜੋੜ ਨਾਲ ਪੰਜਾਬ ਅਤੇ ਪੰਥ ਵਿਰੋਧੀਆਂ ਸ਼ਕਤੀਆਂ ਦੇ ਅੰਦਰ ਵੱਡੀ ਨਿਰਾਸ਼ਤਾ ਵਿਖਾਈ ਦੇ ਰਹੀ ਅਤੇ ਇਸ ਘਬਰਾਹਟ ਨਾਲ ਵਿਰੋਧੀ ਰਾਜਸੀ ਧਿਰਾਂ ਨੂੰ ਆਪਣੇ ਥੰਮ ਡਿੱਗਦੇ ਵਿਖਾਈ ਦੇ ਰਹੇ ਹਨ।