26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਵਿਜ਼ਨਰੀ ਗੁੱਡਵਿਲ ਗਰੁੱਪ ਵਲੋਂ ਆਰ.ਜੀ.ਐਮ.ਸੀ. ਚੋਣਾਂ ਲਈ ਟੀਮ ਦਾ ਐਲਾਨ

ਪਟਿਆਲਾ, 26 ਨਵੰਬਰ (ਗੁਰਵਿੰਦਰ ਸਿੰਘ ਔਲਖ)-ਵਿਜ਼ਨਰੀ ਗੁੱਡਵਿਲ ਗਰੁੱਪ ਵੱਲੋਂ ਆਰ. ਜੀ.

ਵਿਜ਼ਨਰੀ ਗੁੱਡਵਿਲ ਗਰੁੱਪ ਦੀ ਹੋਈ ਬੈਠਕ ਦਾ ਦ੍ਰਿਸ਼। ਅਜੀਤ ਤਸਵੀਰ 27-11-2026
ਪਟਿਆਲਾ, 26 ਨਵੰਬਰ (ਗੁਰਵਿੰਦਰ ਸਿੰਘ ਔਲਖ)-ਵਿਜ਼ਨਰੀ ਗੁੱਡਵਿਲ ਗਰੁੱਪ ਵੱਲੋਂ ਆਰ.ਜੀ.ਐਮ.ਸੀ. ਦੀਆਂ ਹੋਣ ਵਾਲੀਆਂ ਚੋਣਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾ. ਜੇ.ਪੀ.ਐਸ. ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਤੋਂ ਬਾਅਦ ਟੀਮ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਗਰੁੱਪ ਦੇ ਬੁਲਾਰੇ ਡਾ. ਐਚ.ਐਸ. ਨੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸ਼ੇਰਬੀਰ ਸਿੰਘ, ਮੀਤ ਪ੍ਰਧਾਨ ਲਈ ਇੰਜ. ਪਰਮਜੀਤ ਗੋਇਲ, ਆਨਰੇਰੀ ਸਕੱਤਰ ਲਈ ਇੰਜ. ਐਮ.ਐਮ. ਸਯਾਲ, ਸੰਯੁਕਤ ਸਕੱਤਰ ਲਈ ਇੰਜ. ਸੰਜੇ ਸੇਠ ਅਤੇ ਖਜ਼ਾਨਚੀ ਲਈ ਡਾ. ਨੀਰਜ ਗੋਇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਡਵੋਕੇਟ ਸ਼ੇਰਬੀਰ ਸਿੰਘ ਵਕੀਲ ਅਤੇ ਖੇਤੀਬਾੜੀ ਮਾਹਿਰ ਹਨ। ਇੰਜ. ਪਰਮਜੀਤ ਗੋਇਲ ਸੇਵਾਮੁਕਤ ਚੀਫ਼ ਇੰਜੀਨੀਅਰ ਹਨ ਅਤੇ 2026 ਦੀ ਟੀਮ ਵਿਚ ਰਹਿੰਦਿਆਂ ਕਲੱਬ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾ ਚੁੱਕੇ ਹਨ। ਇੰਜ. ਐਮ.ਐਮ. ਸਯਾਲ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਅਤੇ ਪ੍ਰਸਿੱਧ ਕਲਾਕਾਰ ਹਨ, ਜਿਨ੍ਹਾਂ ਵੱਲੋਂ ਕਰੀਬ ਦੋ ਦਰਜਨ ਸੱਭਿਆਚਾਰਕ ਸਮਾਗਮ ਕਰਵਾਏ ਗਏ ਹਨ। ਇੰਜ. ਸੰਜੇ ਸੇਠ ਸਾਬਕਾ ਡਾਇਰੈਕਟਰ ਅਤੇ ਉੱਦਮੀ ਹਨ, ਜਦਕਿ ਡਾ. ਨੀਰਜ ਗੋਇਲ ਪਹਿਲਾਂ ਵੀ ਮੀਤ ਪ੍ਰਧਾਨ, ਸੰਯੁਕਤ ਸਕੱਤਰ ਅਤੇ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਡਾ. ਜੇ.ਪੀ.ਐਸ. ਵਾਲੀਆ ਨੇ ਕਿਹਾ ਕਿ ਕਾਰਜਕਾਰੀ ਟੀਮ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਇਸ ਵਿਚ ਖੇਡ ਪ੍ਰੇਮੀਆਂ, ਨੌਜਵਾਨਾਂ ਅਤੇ ਨਵੇਂ ਵਿਚਾਰਾਂ ਵਾਲੇ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੁੱਪ ਦਾ ਉਦੇਸ਼ ਕੇਵਲ ਚੋਣ ਲੜਨਾ ਨਹੀਂ, ਸਗੋਂ ਪਾਰਦਰਸ਼ੀ, ਜਵਾਬਦੇਹ ਅਤੇ ਮੈਂਬਰਾਂ ਦੇ ਹਿੱਤਾਂ ਨੂੰ ਪਹਿਲ ਦੇਣ ਵਾਲਾ ਪ੍ਰਬੰਧ ਸਥਾਪਿਤ ਕਰਨਾ ਹੈ। ਟੀਮ ਨੂੰ ਡਾ. ਜੇ.ਪੀ.ਐਸ. ਵਾਲੀਆ, ਡਾ. ਐਚ.ਐਸ. ਮਾਨ, ਵਿਪਿਨ ਸ਼ਰਮਾ, ਡਾ. ਐਚ.ਐਸ. ਬੱਠ, ਡਾ. ਸੁੱਖੀ ਬੋਪਾਰਾਏ, ਕੇ.ਵੀ.ਐਸ. ਸਿੱਧੂ, ਅਵਿਨਾਸ਼ ਗੁਪਤਾ ਅਤੇ ਵਿਨੋਦ ਸ਼ਰਮਾ ਦਾ ਸਮਰਥਨ ਪ੍ਰਾਪਤ ਹੋਇਆ। ਮੀਟਿੰਗ ਵਿਚ ਲਗਭਗ 50 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿਚ ਰਵਿੰਦਰ ਕੁਮਾਰ ਗੁਪਤਾ, ਰਾਜੀਵ ਗਰਗ, ਵਿਨੋਦ ਕੁਮਾਰ ਮਿੱਤਲ, ਭੁਪਿੰਦਰ ਸ਼ਰਮਾ, ਵਿਕਰਮਜੀਤ ਸਿੰਘ, ਅਬਦੁਲ ਵਾਹਿਦ, ਐਸ. ਜਸਬੀਰ ਸਿੰਘ ਵਾਲੀਆ (ਤਹਿਸੀਲਦਾਰ), ਜਤਿੰਦਰ ਖੋਸਲਾ, ਐਡਵੋਕੇਟ ਐਚ.ਐਨ. ਮੇਹਸਾਨਪੁਰੀ, ਐਚ.ਪੀ.ਐਸ. ਲਾਂਬਾ, ਐਡਵੋਕੇਟ ਅਵਨੀਤ ਸਿੰਘ ਬਿਲਿੰਗ, ਦੀਪਕ ਡਕਾਲਾ, ਡਾ. ਨਿਧੀ ਬਾਂਸਲ, ਮੱਟਾ, ਐਡਵੋਕੇਟ ਰੋਹਿਤ ਮੇਸਾਨਪੁਰੀ, ਸਰਬਜੀਤ ਸਿੰਘ ਬੇਦੀ, ਇੰਜ. ਐਨ.ਪੀ. ਸਿੰਘ, ਡਾ. ਸੁਭਾਸ਼ ਦਾਵਰ, ਐਡਵੋਕੇਟ ਕੇ.ਐਸ. ਗਰੋਵਰ, ਐਡਵੋਕੇਟ ਗੁਰਦੀਪ ਸੋਢੀ, ਵਰਿੰਦਰ ਗਿੱਲ, ਐਮ.ਐਸ. ਕੁਰੇਸ਼, ਰਵਿੰਦਰ ਭਾਰਦਵਾਜ, ਅਰਜੂ ਬਾਂਸਲ, ਸੰਜੇ ਅਗਰਵਾਲ, ਦਵਿੰਦਰਪਾਲ ਸਿੰਘ ਗਰੋਵਰ ਅਤੇ ਗੁਰਜੀਤ ਬੇਦੀ ਸਮੇਤ ਹੋਰ ਮੈਂਬਰਾਂ ਨੇ ਸ਼ਮੂਲੀਅਤ ਕਰਦਿਆਂ ਉਮੀਦਵਾਰਾਂ ਨੂੰ ਸਮਰਥਨ ਦਿੱਤਾ।
ਪਿਛਲੀ ਖ਼ਬਰ ਨਾਭਾ ਹਲਕੇ ਤੋਂ 15 ਬੱਸਾਂ ਸਮੇਤ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਮੋਗਾ ਲਈ ਰਵਾਨਾ ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਲਿਜਾਉਣ ਵਾਲੇ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।