11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸੀ ਉਮੀਦਵਾਰ ਗੁਰਬਿੰਦਰ ਕੌਰ ਪਤੰਗਾ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਕੀਤਾ ਰਾਬਤਾ <br/>

ਅਜੀਤ ਡੈਸਕ 24-05-2026
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਗੁਰਬਿੰਦਰ ਕੌਰ ਪਤੰਗਾ ਵਲੋਂ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕੀਤਾ ਅਤੇ ਆਪਣੇ ਹੱਕ ਵਿਚ ਵੋਟਾਂ ਮੰਗੀਆਂ | ਗੁਰਬਿੰਦਰ ਕੌਰ ਦੇ ਪਤੀ ਸੁਖਦੇਵ ਸਿੰਘ ਪਤੰਗਾ ਅਤੇ ਸਮਰਥਕ ਜੱਗਾ ਸਿੰਘ ਕੰਗ ਨੇ ਦੱਸਿਆ ਕਿ ਵਾਰਡ ਵਾਸੀਆਂ ਵਲੋਂ ਚੋਣ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਗੁਰਬਿੰਦਰ ਕੌਰ ਨੇ ਕੌਂਸਲਰ ਹੁੰਦਿਆਂ ਹਮੇਸ਼ਾ ਲੋਕਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਲਈ ਨਾਲ ਖੜ੍ਹਦੇ ਰਹੇ ਹਨ, ਉਸੇ ਤਰ੍ਹਾਂ ਅੱਗੇ ਤੋਂ ਵੀ ਵਾਰਡ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਉਣ ਨੂੰ ਤਰਜ਼ੀਹ ਦੇਣਗੇ |

ਪਿਛਲੀ ਖ਼ਬਰ ਭਾਜਪਾ ਉਮੀਦਵਾਰ ਜਗਜੀਤ ਕੌਰ ਢਿੱਲੋਂ ਦੇ ਹੱਕ 'ਚ ਜਗਮੀਤ ਸਿੰਘ ਬਰਾੜ ਵਲੋਂ ਚੋਣ ਪ੍ਰਚਾਰ <br/> ਅਗਲੀ ਖ਼ਬਰ ਵਾਰਡ ਨੰਬਰ 26 ਤੋਂ ਭਾਜਪਾ ਉਮੀਦਵਾਰ ਐਡਵੋਕੇਟ ਪਰੀਜਾਤ ਪਠੇਲਾ ਦੀ ਚੋਣ ਮੁਹਿੰਮ ਭਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।