ਕੋਟਕਪੂਰਾ, 8 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈਲਫ਼ੇਅਰ ਸੇਵਾ ਸੁਸਾਇਟੀ ਵਲੋਂ ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸ੍ਰੀ ਗੁਰੂ ਅਰਜਨ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਗੁਰਮਤਿ ਲਿਖਣ ਮੁਕਾਬਲੇ' ਦਾ ਇਨਾਮ ਵੰਡ ਸਮਾਗਮ 10 ਜੂਨ ਦਿਨ ਬੁੱਧਵਾਰ ਸਵੇਰੇ 9 ਵਜੇ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਹੋਵੇਗਾ | ਸੁਸਾਇਟੀ ਦੇ ਪ੍ਰਮੁੱਖ ਆਗੂ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਇਸ ਗੁਰਮਤਿ ਲਿਖਣ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਦੇ ਚਾਰ ਵਰਗ ਬਣਾਏ ਗਏ ਹਨ | ਜਿਨ੍ਹਾਂ ਵਿਚ ਪਹਿਲੀ ਤੋਂ ਚੌਥੀ, ਪੰਜਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰ੍ਹਵੀਂ ਅਤੇ ਇਸ ਤੋਂ ਇਲਾਵਾ ਓਪਨ ਵਰਗ ਮੁਕਾਬਲੇ ਦੇ ਪ੍ਰਤੀਯੋਗੀਆਂ ਨੂੰ ਸਤਿਨਾਮ ਵਾਹਿਗੁਰੂ, ਭਗਤਾਂ, ਸਿੱਖ ਜਰਨੈਲਾਂ, ਸਿੱਖ ਸ਼ਹੀਦਾਂ ਅਤੇ ਸਿੱਖ ਬੀਬੀਆਂ ਦੇ ਨਾਮ ਲਿਖਣ ਲਈ ਦਿੱਤੇ ਗਏ ਹਨ | ਪੁਜ਼ੀਸ਼ਨਾਂ ਹਾਸਿਲ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ |