27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜਸਵਿੰਦਰ ਸਿੰਘ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਕਾਈ ਹਰੀਨੌਂ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 17-06-2026

ਕੋਟਕਪੂਰਾ, 16 ਜੂਨ (ਮੇਘਰਾਜ)-ਬੀਤੇ ਦਿਨ ਪਿੰਡ ਹਰੀਨੌਂ ਵਿਖੇ ਕਿਰਤੀ ਕਿਸਾਨ ਯੂਨੀਅਨ ਇਕਾਈ ਦੇ ਗਠਨ ਕਰਨ ਲਈ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ, ਜ਼ਿਲ੍ਹਾ ਵਿੱਤ ਸਕੱਤਰ ਪੂਰਨ ਸਿੰਘ ਸਰਾਵਾਂ ਅਤੇ ਬਲਾਕ ਆਗੂ ਗੇਜਰਾਮ ਭੌਰਾ ਦੀ ਅਗਵਾਈ ‘ਚ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ। ਜਿਸ ‘ਚ ਬੂਟਾ ਸਿੰਘ ਧਾਲੀਵਾਲ ਸਰਪ੍ਰਸਤ, ਜਸਵਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਵੀਰੀ ਸਕੱਤਰ, ਜਤਿੰਦਰ ਸਿੰਘ ਸਹਿ ਸਕੱਤਰ, ਰਾਜਵੀਰ ਸਿੰਘ ਖਜ਼ਾਨਚੀ, ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਤਾਰ ਸਿੰਘ ਮੰਟੂ, ਬਲਦੇਵ ਸਿੰਘ, ਹਰਚਰਨ ਸਿੰਘ ਮਹਿਮਾ, ਸੁਖਰਾਜ ਸਿੰਘ ਰਾਜਾ ਮੀਤ ਪ੍ਰਧਾਨ ਚੁਣੇ ਗਏ। �ਰਤ ਵਿੰਗ ਦੇ ਅਹੁਦੇਦਾਰ ਅੰਮ੍ਰਿਤਪਾਲ ਕੌਰ ਨੂੰ ਪ੍ਰਧਾਨ, ਜਸਵਿੰਦਰ ਸਿੰਘ ਸਕੱਤਰ, ਜਸਵਿੰਦਰ ਕੌਰ ਖਜ਼ਾਨਚੀ, ਸਿਮਰਜੀਤ ਕੌਰ ਮੀਤ ਪ੍ਰਧਾਨ, ਮਨਜੀਤ ਕੌਰ, ਗੁਰਦੀਪ ਕੌਰ ਖ਼ਾਲਸਾ, ਬਲਜੀਤ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ, ਤੇਜ਼ ਸਿੰਘ, ਰਣਜੀਤ ਸਿੰਘ, ਚਮਕੌਰ ਸਿੰਘ, ਨਰਿੰਦਰ ਸਿੰਘ ਖ਼ਾਲਸਾ, ਇੰਦਰਜੀਤ ਸਿੰਘ, ਚਰਨਜੀਤ ਗਾਂਧੀ, ਹਰਬੰਸ ਸਿੰਘ, ਲਛਮਣ ਸਿੰਘ, ਅੰਗਰੇਜ਼ ਸਿੰਘ, ਗੁਰਪਿਆਰ ਸਿੰਘ ਮੰਟੂ ਕਮੇਟੀ ਮੈਂਬਰ ਚੁਣੇ ਗਏ। ਉਪਰੰਤ ਮੀਟਿੰਗ ‘ਚ ਚੱਲ ਰਹੇ ਕਿਸਾਨੀ ਘੋਲਾਂ ਅਤੇ ਭੱਖਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਪਿਛਲੀ ਖ਼ਬਰ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਚੇਅਰਮੈਨ ਲਛਮਣ ਭਗਤੂਆਣਾ ਤੇ ਕਿਸਾਨ ਆਗੂ ਨਾਇਬ ਭਗਤੂਆਣਾ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।