08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਾਬਕਾ ਗ੍ਰੰਥੀ ਵਲੋਂ ਮਦਦ ਦੀ ਗੁਹਾਰ

ਅਜੀਤ ਡੈਸਕ 30-06-2026
ਸਾਦਿਕ, 29 ਜੂਨ (ਆਰ.ਐਸ.ਧੁੰਨਾ)-ਵੱਖ ਵੱਖ ਗੁਰਦੁਆਰਿਆਂ ਵਿਚ ਸੇਵਾ ਨਿਭਾਉਣ ਵਾਲੇ ਗੁਰਦਾਸ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਕਾਨਿਆਂਵਾਲੀ ਖੁਰਦ (ਫ਼ਰੀਦਕੋਟ) ਨੇ ਆਪਣੇ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਲੰਮਾਂ ਸਮਾਂ ਗੁਰੂ ਘਰਾਂ ਵਿਚ ਸੇਵਾ ਕੀਤੀ ਹੈ ਅਤੇ ਕੁਝ ਸਮਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਬਚਾਈ ਸੀ ਜਿਸ ਸਦਕਾ ਸ਼੍ਰੋਮਣੀ ਕਮੇਟੀ ਵਲੋਂ ਉਸ ਨੂੰ ਕੁਰਬਾਨੀ ਵਾਲਾ ਪੱਕਾ ਸਰਟੀਫਿਕੇਟ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਹੁਣ ਉਹ ਦੋਵੇਂ ਜੀਅ (ਪਤੀ-ਪਤਨੀ) ਬਿਮਾਰ ਰਹਿੰਦੇ ਹਨ ਤੇ ਉਸ ਨੇ ਆਪਣੀ ਲੜਕੀ ਮਨਦੀਪ ਕੌਰ ਨੂੰ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦਿਵਾਉਣ ਲਈ ਪਹਿਲੀ ਅਰਜ਼ੀ 18=09-2024 ਨੂੰ ਅਤੇ ਦੂਜੀ ਅਰਜ਼ੀ 01-01-2025 ਨੂੰ ਦਿੱਤੀ ਸੀ ਜਿਸ ’ਤੇ ਉਹ ਕਈ ਵਾਰ ਦਫਤਰ ਦੇ ਗੇੜੇ ਮਾਰ ਚੁੱਕਾ ਹੈ ਪਰ ਅਜੇ ਤੱਕ ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ। ਉਸ ਨੇ ਸ਼੍ਰੋਮਣੀ ਕਮੇਟੀ ਅਤੇ ਸੰਗਤ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇ।
ਪਿਛਲੀ ਖ਼ਬਰ ਇਕ ਔਰਤ ਦੇ ਤੰਗ ਪ੍ਰੇਸ਼ਾਨ ਕਰਨ ’ਤੇ ਵਿਅਕਤੀ ਨੇ ਲਿਆ ਫ਼ਾਹਾ, ਮੌਤ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।