30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰੋਟਰੀ ਕਲੱਬ ਇੰਟਰਨੈਸ਼ਨਲ ਨੇ ਡਾਕਟਰਜ਼ ਤੇ ਚਾਰਟਰਡ ਅਕਾਊਂਟੈਂਟਸ ਦਿਵਸ ਮਨਾਇਆ

ਅਜੀਤ ਡੈਸਕ 03-07-2026
ਫ਼ਰੀਦਕੋਟ, 2 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਵਲੋਂ ਡਾਕਟਰਜ਼ ਅਤੇ ਚਾਰਟਰਡ ਅਕਾਊਂਟੈਂਟਸ ਦਿਵਸ ਸਥਾਨਕ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਡਾ. ਅਸ਼ੀਸ਼ ਛਾਬੜਾ, ਡਾ. ਜਗਦੀਪ ਸਿੰਘ, ਡਾ. ਨਿਕਲ ਗਰਗ, ਡਾ. ਜਸਬੀਰ ਕੌਰ, ਡਾ. ਸੋਨਾਲ ਗਰਗ, ਡਾ. ਵਰਸ਼ਾ ਜਿੰਦਲ, ਡਾ. ਇੰਦਰਪਾਲ ਸਿੰਘ, ਚਾਰਟਰਡ ਅਕਾਊਂਟੈਂਟ ਦਿਨੇਸ਼ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਹਰਪ੍ਰੀਤ ਸਿੰਘ ਸ਼ਾਨਦਾਰ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਨਵੀਸ਼ ਛਾਬੜਾ ਨੇ ਕੀਤਾ। ਕੇ.ਪੀ.ਸਿੰਘ ਸਰਾਂ ਸੈਕਟਰੀ ਨੇ ਆਏ ਹੋਏ ਡਾਕਟਰਜ਼, ਚਾਰਟਰਡ ਅਕਾਊਂਟੈਂਟ ਤੇ ਰੋਟੇਰੀਅਨ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬਿਮਲ ਗਰਗ, ਅਸ਼ਵਨੀ ਬਾਂਸਲ, ਦਵਿੰਦਰ ਸਿੰਘ, ਕੇ.ਪੀ.ਸਿੰਘ ਸਰਾਂ, ਪਵਨ ਵਰਮਾ, ਮਨਪ੍ਰੀਤ ਸਿੰਘ ਬਰਾੜ, ਐਡਵੋਕੇਟ ਲਲਿਤ ਮੋਹਨ ਗੁਪਤਾ, ਕੁਲਜੀਤ ਸਿੰਘ ਵਾਲੀਆ, ਜਸਵੀਰ ਜੱਸੀ, ਡਾ. ਗਗਨ ਬਜਾਜ, ਅਸ਼ੋਕ ਸੱਚਰ, ਭਾਰਤ ਭੂਸ਼ਣ, ਸੰਜੀਵ, ਗਿਰੀਸ਼ ਸੁਖੀਜਾ, ਡਾ. ਪ੍ਰਦੀਪ ਗਰਗ, ਇੰਜ. ਜੀਤ ਸਿੰਘ, ਡਾ. ਪਰਮਿੰਦਰ ਸਿੰਘ ਬੁੱਟਰ, ਪ੍ਰਦੀਪ ਕਟਾਰੀਆ, ਪ੍ਰਿਤਪਾਲ ਸਿੰਘ ਕੋਹਲੀ, ਮਹਿੰਦਰ ਪੁਰੀ, ਡਾ. ਬਲਜੀਤ ਸ਼ਰਮਾ, ਪ੍ਰਵੀਨ ਕਾਲਾ, ਡਾ. ਸ਼ਸ਼ੀਕਾਂਤ ਧੀਰ, ਪਵਨ ਕੁਮਾਰ ਵਰਮਾ, ਸੁਖਬੀਰ ਸੱਚਦੇਵਾ, ਸੰਜੀਵ ਕੁਮਾਰ, ਦਵਿੰਦਰ ਸਿੰਘ ਸੰਧੂ ਅਤੇ ਡਾ. ਡਾਇਮੰਡ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਧਨੋਆ ਕਲਾਂ ਵਿਖੇ ਖੋਲ੍ਹਿਆ ਗਿਆ ਮੁਫ਼ਤ ਸਕੂਲ-ਧਰਮ, ਸਿੱਖਿਆ ਤੇ ਸੇਵਾ ਦਾ ਸੁਮੇਲ : ਡਾ. ਨਿੱਜਰ ਅਗਲੀ ਖ਼ਬਰ ਪਿੰਡ ਛੱਤੇਆਣਾ ’ਚ ਬਣਨ ਵਾਲੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।