24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

271ਵਾਂ ਅੱਖਾਂ ਦੀ ਜਾਂਚ ਤੇ ਕਲੀਨਿਕਲ ਲੈਬ ਟੈਸਟ ਸੰਬੰਧੀ ਕੈਂਪ ਲਗਾਇਆ

ਅਜੀਤ ਡੈਸਕ 09-07-2026
ਸਾਦਿਕ, 8 ਜੁਲਾਈ (ਗੁਰਭੇਜ ਸਿੰਘ ਚੌਹਾਨ)-ਐਲਡਰ ਸਰਵਿਸ ਸੁਸਾਇਟੀ ਸਾਦਿਕ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਮਹੀਨਾਵਾਰ 271ਵਾਂ ਅੱਖਾਂ ਦੀ ਜਾਂਚ ਅਤੇ ਕਲੀਨਿਕਲ ਲੈਬ ਟੈਸਟ ਸਬੰਧੀ ਕੈਂਪ ਵਿਸ਼ਵਕਰਮਾ ਭਵਨ ਸਾਦਿਕ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ 100 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਅਗਲੇ ਹਫ਼ਤੇ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕੀਤੇ ਜਾਣ ਵਾਲੇ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ 10 ਮਰੀਜ਼ਾਂ ਦੀ ਚੋਣ ਕੀਤੀ ਗਈ। ਕੈਂਪ ਵਿਚ ਆਏ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ। ਇਸ ਮੌਕੇ ਲਾਈਫ਼ ਕੇਅਰ ਫਾਊਂਡੇਸ਼ਨ ਕਲੀਨਿਕਲ ਲੈਬ ਵਲੋਂ ਲਗਾਏ ਗਏ ਕੈਂਪ ਵਿਚ 60 ਮਰੀਜ਼ਾ ਦੇ ਜਿਗਰ ਦੇ ਟੈਸਟ, ਯੂਰਿਕ ਐਸਿਡ ਅਤੇ ਸ਼ੂਗਰ ਦੇ ਟੈਸਟ ਕੀਤੇ ਗਏ। ਇਸ ਮੌਕੇ ਰਿਟਾ: ਨੇਵੀ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ ਸਰਵਿਸ ਸੁਸਾਇਟੀ ਨੇ ਦੱਸਿਆ ਕਿ ਇਸ ਕੈਂਪ ਨਾਲ ਸਬੰਧਿਤ 10 ਬਜ਼ੁਰਗਾਂ ਦੇ ਲੈਂਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਪਗ 4000 ਤੋਂ ਵੱਧ ਲੋੜਵੰਦ ਅਤੇ ਗਰੀਬ ਬਜ਼ੁਰਗਾਂ ਦੀਆਂ ਅੱਖਾਂ ਦੇ ਅਪਰੇਸ਼ਨ ਇਸ ਸੁਸਾਇਟੀ ਵਲੋਂ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ ਸਰਵਿਸ ਸੁਸਾਇਟੀ, ਚਮਨ ਲਾਲ ਨਰੂਲਾ, ਗੁਰਚੰਦ ਸਿੰਘ ਮੁਮਾਰਾ, ਮਾਸਟਰ ਅਮਰਜੀਤ ਸਿੰਘ ਢਿੱਲੋਂ, ਸੁਖਚਰਨ ਸਿੰਘ ਬਰਾੜ, ਰਛਪਾਲ ਸਿੰਘ, ਨਾਇਬ ਸਿੰਘ ਢਿੱਲੋਂ ਤੇ ਜਸਕਰਨ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਗਿੱਦੜਬਾਹਾ ਦੀ ਕਮੇਟੀ ਵਲੋਂ ਪਲੇਠੀ ਮੀਟਿੰਗ ਸ਼ਹਿਰ ਦੇ ਵਿਕਾਸ ਲਈ ਵਚਨਬੱਧਤਾ ਪ੍ਰਗਟਾਈ ਅਗਲੀ ਖ਼ਬਰ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੈਰੀ ਵੜਿੰਗ ਸਮੇਤ ਸੀਨੀਅਰ ਅਹੁਦੇਦਾਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।