ਆਮ ਆਦਮੀ ਪਾਰਟੀ ਦੇ ਚੇਅਰਮੈਨ ’ਤੇ ਫ਼ਰੀਦਕੋਟ ’ਚ ਵੀ ਅੱਠ ਮੋਟਰਾਂ ਚੋਰੀ ਸੰਬੰਧੀ ਪਰਚਾ ਦਰਜ
ਫ਼ਰੀਦਕੋਟ, 11 ਅਗਸਤ (ਸਰਬਜੀਤ ਸਿੰਘ)-ਪਿੰਡ ਕਾਬਲ ਵਾਲਾ ਵਿਖੇ ਖੇਤਾਂ ’ਚ ਲੱਗੀਆਂ ਲਗਪਗ ਅੱਠ ਮੋਟਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਕਿਸਾਨਾਂ ਵਲੋਂ ਆਪਣੇ ਤੌਰ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਫ਼ਿਰੋਜ਼ਪੁਰ ਦੇ ਪਿੰਡ ਹਰਾਜ ਦੇ ਵਿਅਕਤੀ ਅਤੇ ਉਸ ਦੇ ਨਾਮਾਲੂਮ ਸਾਥੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਪ
ਪਿੰਡ ਜਲਾਲੇਆਣਾ ਵਿਖੇ ਤੀਆਂ ਮੇਲੇ ਦੀ ਸਮਾਪਤੀ ’ਤੇ ਪਿੰਡ ਦੀਆਂ ਔਰਤਾਂ ਵਿਰਾਸਤੀ ਸਾਜੋ-ਸਮਾਨ ਨਾਲ। ਅਜੀਤ ਤਸਵੀਰ
12-08-2026
ਫ਼ਰੀਦਕੋਟ, 11 ਅਗਸਤ (ਸਰਬਜੀਤ ਸਿੰਘ)-ਪਿੰਡ ਕਾਬਲ ਵਾਲਾ ਵਿਖੇ ਖੇਤਾਂ ’ਚ ਲੱਗੀਆਂ ਲਗਪਗ ਅੱਠ ਮੋਟਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਕਿਸਾਨਾਂ ਵਲੋਂ ਆਪਣੇ ਤੌਰ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਪੁਲਿਸ ਵਲੋਂ ਫ਼ਿਰੋਜ਼ਪੁਰ ਦੇ ਪਿੰਡ ਹਰਾਜ ਦੇ ਵਿਅਕਤੀ ਅਤੇ ਉਸ ਦੇ ਨਾਮਾਲੂਮ ਸਾਥੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸੁਖਮੰਦਰ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ ਵੇਖਿਆ ਕਿ ਉਸ ਦੇ ਖੇਤ ਵਿਚ ਲੱਗੀਆਂ ਦੋ ਮੋਟਰਾਂ ਗਾਇਬ ਸਨ। ਜਿਨ੍ਹਾਂ ਨੂੰ ਕੋਈ ਹਨੇਰੇ ਸਵੇਰੇ ਚੋਰੀ ਕਰ ਕੇ ਲੈ ਗਿਆ ਸੀ। ਉਸ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਆਸੇ ਪਾਸੇ ਹੋਰ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਸ ਰਕਬੇ ਵਿਚੋਂ ਕੋਈ ਅੱਠ ਮੋਟਰਾਂ ਚੋਰੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਰਲ ਕੇ ਆਪਣੇ ਤੌਰ ’ਤੇ ਸ਼ਨਾਖ਼ਤ ਕੀਤੀ ਤਾਂ ਪਤਾ ਲੱਗਾ ਕਿ ਰਾਜ ਸਿੰਘ ਉਰਫ਼ ਰਾਜੂ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਹਰਾਜ, ਜ਼ਿਲ੍ਹਾ ਫ਼ਿਰੋਜ਼ਪੁਰ ਤੇ ਕੁਝ ਨਾਮਾਲੂਮ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਖੇਤਾਂ ’ਚ ਲੱਗੀਆਂ ਉਨ੍ਹਾਂ ਦੀਆਂ ਮੋਟਰਾਂ ਦੀ ਚੋਰੀ ਕੀਤੀਆਂ ਹਨ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੱਸੇ ਜਾਂਦੇ ਇਸ ਕਥਿਤ ਦੋਸ਼ੀ ’ਤੇ ਫ਼ਿਰੋਜ਼ਪੁਰ ਦੇ ਪਿੰਡਾਂ ਵਿਚ ਵੀ ਮੋਟਰਾਂ ਚੋਰੀ ਸੰਬੰਧੀ ਮਾਮਲਾ ਦਰਜ ਹੋਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਹੀ ਆਸੇ ਪਾਸੇ ਦੇ ਪਿੰਡਾਂ ਸਮੇਤ ਉਨ੍ਹਾਂ ਦੇ ਇਲਾਕੇ ਵਿਚ 125 ਦੇ ਕਰੀਬ ਮੋਟਰਾਂ ਚੋਰੀ ਹੋਈਆਂ ਹਨ। ਉਨ੍ਹਾਂ ਪੁਲਿਸ ਨੂੰ ਰਾਤ ਦੇ ਇਕ ਕੁ ਵਜੇ ਪਿੰਡ ਵਿਚ ਫਿਰਦੀ ਚਿੱਟੇ ਰੰਗ ਦੀ ਵੱਡੀ ਗੱਡੀ ਦੀ ਸੀ.ਸੀ.ਟੀ.ਵੀ ਵੀਡਿਓ ਵੀ ਪੁਲਿਸ ਨੂੰ ਸੌਂਪੀ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਗੋਲੇਵਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜ੍ਹਤ ਕਿਸਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਅਜੇ ਫ਼ਿਰੋਜ਼ਪੁਰ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਜਲਦ ਹੀ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਉਸ ਨੂੰ ਪੁੱਛਗਿੱਛ ਲਈ ਇਥੇ ਲਿਆਂਦਾ ਜਾਵੇਗਾ। ਸ਼ਿਕਾਇਤ ਕਰਤਾ ਵਲੋਂ ਇਕ ਕਬਾੜੀਏ ਦਾ ਨਾਮ ਵੀ ਪੁਲਿਸ ਨੂੰ ਦਿੱਤਾ ਗਿਆ ਹੈ। ਪੁਲਿਸ ਵਲੋਂ ਕਬਾੜੀਏ ਨੂੰ ਅਜੇ ਨਾਮਜ਼ਦ ਨਹੀਂ ਕੀਤਾ ਗਿਆ। ਪੁਲਿਸ ਆਪਣੇ ਤੌਰ ’ਤੇ ਮੋਟਰ ਚੋਰਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।