ਦੀਪਕ ਜੈਤੋਈ ਮੰਚ ਦੀ ਬੈਠਕ ’ਚ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਫ਼ੈਸਲੇ
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਬੈਠਕ ਪੈਨਸ਼ਨਰਜ਼ ਭਵਨ, ਜੈਤੋ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ, ਲੇਖਕ ਜਰਨੈਲ ਸਿੰਘ ਜ਼ਖ਼ਮੀ, ਲਾਭ ਸਿੰਘ ਡੋਡ ਅਤੇ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਕੀਤੀ।
ਦ
ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਬੈਠਕ ’ਚ ਹਾਜ਼ਰ ਸਾਹਿਤਕਾਰ। ਅਜੀਤ ਤਸਵੀਰ
12-08-2026
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਬੈਠਕ ਪੈਨਸ਼ਨਰਜ਼ ਭਵਨ, ਜੈਤੋ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ, ਲੇਖਕ ਜਰਨੈਲ ਸਿੰਘ ਜ਼ਖ਼ਮੀ, ਲਾਭ ਸਿੰਘ ਡੋਡ ਅਤੇ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਕੀਤੀ। ਬੈਠਕ ਦੌਰਾਨ ਪੰਜਾਬੀ ਬੋਲੀ, ਸੱਭਿਆਚਾਰ ਅਤੇ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ਬਾਰੇ ਚਰਚਾ ਹੋਈ। ਉੱਘੇ ਚਿੱਤਰਕਾਰ ਯਸ਼ਪਾਲ ਸਿੰਘ ਨੇ ਐਲਾਨ ਕੀਤਾ ਕਿ ਮੰਚ ਵਲੋਂ ਸਭ ਤੋਂ ਵੱਧ ਉਮਰ ਅਤੇ ਸਭ ਤੋਂ ਘੱਟ ਉਮਰ ਦੇ ਲੇਖਕ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਹਰ ਉਮਰ ਵਰਗ ਵਿਚ ਸਾਹਿਤ ਸਿਰਜਣਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਲੇਖਕਾਂ ਦਾ ਹੌਸਲਾ ਵਧਾਉਣਾ ਹੈ। ਬੈਠਕ ਵਿਚ ਮੰਚ ਦੀਆਂ ਗਤੀਵਿਧੀਆਂ ਨੂੰ ਪਿੰਡਾਂ, ਸਕੂਲਾਂ ਅਤੇ ਕਾਲਜਾਂ ਤੱਕ ਲੈ ਕੇ ਜਾਣ ਬਾਰੇ ਵੀ ਚਰਚਾ ਕੀਤੀ ਗਈ। ਮੈਂਬਰਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਪਾਠ-ਪਾਠਨ, ਕਵੀ ਦਰਬਾਰ, ਸਾਹਿਤਕ ਵਰਕਸ਼ਾਪਾਂ ਅਤੇ ਹੋਰ ਰਚਨਾਤਮਕ ਪ੍ਰੋਗਰਾਮ ਸਿੱਖਿਆ ਸੰਸਥਾਵਾਂ ਅਤੇ ਪਿੰਡ ਪੱਧਰ ’ਤੇ ਨਿਯਮਤ ਤੌਰ ’ਤੇ ਕਰਵਾਏ ਜਾਣ। ਇਸ ਸਬੰਧੀ ਆਉਣ ਵਾਲੇ ਸਮੇਂ ਵਿਚ ਇਕ ਵਿਸਥਾਰਤ ਕਾਰਜ-ਯੋਜਨਾ ਤਿਆਰ ਕਰਨ ’ਤੇ ਵੀ ਸਹਿਮਤੀ ਬਣੀ। ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਮੰਚ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਲੇਖਕ ਆਪਣੀਆਂ ਰਚਨਾਵਾਂ ਵਿਚ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਹਨ। ਰਚਨਾਵਾਂ ਦੇ ਦੌਰ ਵਿਚ ਹਰਮੇਲ ਪਰੀਤ, ਈਸ਼ਰ ਸਿੰਘ ਲੰਭਵਾਲੀ, ਜਰਨੈਲ ਸਿੰਘ ਜ਼ਖ਼ਮੀ ਅਤੇ ਮਲਕੀਤ ਸਿੰਘ ਕਿੱਟੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਦਵਿੰਦਰ ਸਿੰਘ ਨੇ ਤਜ਼ੱਮਲ ਕਲੀਮ ਦੀ ਗ਼ਜ਼ਲ, ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਤ੍ਰੈਲੋਚਨ ਲੋਚੀ ਦੀ ਗ਼ਜ਼ਲ ਅਤੇ ਬਲਦੇਵ ਕ੍ਰਿਸ਼ਨ ਤੇ ਮੇਲਾ ਰਾਮ ਨੇ ਗੀਤ ਪੇਸ਼ ਕੀਤੇ। ਸਮਾਗਮ ਦਾ ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖਾਨਾ ਨੇ ਕੀਤਾ।