12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਨਰੇਗਾ ਯੋਜਨਾ ਦਾ ਨਾਂਅ ਬਦਲ ਕੇ ਕੇਂਦਰ ਸਰਕਾਰ ਨੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ- ਢਿੱਲਵਾਂ

ਬਾਜਾਖਾਨਾ, 11 ਅਗਸਤ (ਜੀਵਨ ਗਰਗ)-ਮਨਰੇਗਾ ਯੋਜਨਾ ਦਾ ਨਾਂਅ ਬਦਲ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਦਾ ਨਾਂਅ ਵੀ.

ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਨਾਲ ਹੋਰ। ਅਜੀਤ ਤਸਵੀਰ 12-08-2026
ਬਾਜਾਖਾਨਾ, 11 ਅਗਸਤ (ਜੀਵਨ ਗਰਗ)-ਮਨਰੇਗਾ ਯੋਜਨਾ ਦਾ ਨਾਂਅ ਬਦਲ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਦਾ ਨਾਂਅ ਵੀ.ਬੀ.ਜੀ ਰਾਮ ਜੀ ਰੱਖ ਕਿ ਇਸ ’ਚ ਮੁੱਢਲੇ ਤੌਰ ’ਤੇ ਇਸ ਦੇ ਬਜਟ ’ਚ 60-40 ਦੀ ਰੋਸ਼ੋ ਨਾਲ ਜੋ ਬਦਲਾਅ ਕੀਤਾ ਹੈ। ਇਸ ਨਾਲ ਜਿਥੇ ਮਜ਼ਦੂਰਾਂ ਦਾ ਰੁਜ਼ਗਾਰ ਖੁਸੇਗਾ ਤੇ ਸੂਬਿਆਂ ਤੇ ਆਰਥਿਕ ਬੋਝ ਵੱਧੇਗਾ ਸੂਬੇ ਆਰਥਿਕ ਬੋਝ ਝੱਲਣ ਦੇ ਕਾਬਲ ਨਾ ਹੋਣ ਕਰਕੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਨਹੀਂ ਹੋਣਗੇ। ਰੁਜ਼ਗਾਰ ਦੇ ਖੁਸਣ ਕਾਰਨ ਉਹ ਫਿਰ ਤੋਂ ਗਰੀਬੀ ਦੀ ਦਲਦਲ ’ਚ ਡੁੱਬ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਸੱਤ੍ਹਾ ’ਚ ਆਉਣ ’ਤੇ ਉਨ੍ਹਾਂ ਨੌਕਰੀਆਂ ਦੇਣ ਦੀ ਬਜਾਏ ਸਖ਼ਤ ਮਿਹਨਤ ਕਰਨ ਵਾਲੇ ਕਾਮਿਆ ਨੂੰ ਵੀ ਨਹੀਂ ਬਖਸਿਆ ਗਿਆ ਉਨ੍ਹਾਂ ਨੂੰ ਵੀ ਇਸ ਨਵੇ ਕਾਨੂੰਨ ਅਨੁਸਾਰ ਰੁਜ਼ਗਾਰ ਤੋਂ ਵਾਂਝਿਆ ਕਰਨ ਵੱਲ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕਾਨੂੰਨ ’ਚ ਬਦਲਾਅ ਕਰਕੇ 50 ਫ਼ੀਸਦੀ ਕਾਮਿਆ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ। ਕਾਂਗਰਸੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਮਨਰੇਗਾ ਕਾਨੂੰਨ ਅਨੁਸਾਰ ਬਜਟ ’ਚ ਪਹਿਲਾਂ ਵਾਲੀ ਰੋਸ਼ੋ ਜਾਰੀ ਰੱਖੇ ਤਾਂ ਕਿ ਦੇਸ਼ ਦੇ ਕਾਮਿਆ ਦਾ ਰੁਜ਼ਗਾਰ ਬਰਕਾਰਰ ਰਹੇ ਅਤੇ ਉਹ ਆਪਣੇ ਪਰਿਵਾਰ ਪਾਲਣ ਦੇ ਯੋਗ ਰਹਿ ਸਕਣ। ਇਸ ਮੌਕੇ ਸਾਬਕਾ ਸਰਪੰਚ ਸ਼ਿੰਦਰ ਸਿੰਘ ਡੋਡ, ਸਾਬਕਾ ਸਰਪੰਚ ਲਛਮਣ ਸਿੰਘ ਲੰਭਵਾਲੀ, ਡਾ. ਸਰਜਾ ਸਿੰਘ ਪੰਚ ਡੋਡ, ਰਵੀ ਝੱਖੜਵਾਲਾ, ਸੋਨੂੰ ਸੇਢਾ ਸਿੰਘ ਵਾਲਾ, ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ, ਰਣਜੀਤ ਸਿੰਘ ਪੰਚ, ਸੁਰਜੀਤ ਸਿੰਘ ਸਰਾਂ, ਸਾਬਕਾ ਸਰਪੰਚ ਲਛਮਣ ਸਿੰਘ ਬਾਜਾਖਾਨਾ, ਪਰਮਜੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਦਬੜੀਖਾਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੀਰਪਾਲ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣਨ ਨਾਲ ਬਾਜਾਖਾਨਾ ਇਲਾਕੇ ਦਾ ਮਾਣ ਵਧਿਆ ਅਗਲੀ ਖ਼ਬਰ ਐਸ.ਬੀ.ਆਰ.ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।