12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਫਿੱਡੇ ਕਲਾਂ ’ਚ ‘ਆਤਮਾ’ ਸਕੀਮ ਅਧੀਨ ਫ਼ੀਲਡ ਡੇ ਦੌਰਾਨ ਝੋਨੇ ਦੀਆਂ ਬਿਮਾਰੀਆਂ ’ਤੇ ਚਰਚਾ

ਕੋਟਕਪੂਰਾ, 11 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਫਿੱਡੇ ਕਲਾਂ ਵਿਖੇ ‘ਆਤਮਾ’ ਅਧੀਨ ਫ਼ੀਲਡ ਡੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਕੋਟਕਪੂਰਾ, ਡਾ.

ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਉਪਰੰਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਨਾਲ ਹੋਰ ਆਗੂ। ਅਜੀਤ ਤਸਵੀਰ 12-08-2026
ਕੋਟਕਪੂਰਾ, 11 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਫਿੱਡੇ ਕਲਾਂ ਵਿਖੇ ‘ਆਤਮਾ’ ਅਧੀਨ ਫ਼ੀਲਡ ਡੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਕੋਟਕਪੂਰਾ, ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਕੋਟਕਪੂਰਾ ਅਤੇ ਡਾ. ਜਗਮੀਤ ਸਿੰਘ ਬੀ.ਟੀ.ਐਮ ਵਲੋਂ ਸ਼ਮੂਲੀਅਤ ਕੀਤੀ ਗਈ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਵਲੋਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਝੋਨੇ ਦੇ ਰੋਗ / ਬਿਮਾਰੀਆਂ ਸਬੰਧੀ ਅਤੇ ਕਿਸਾਨਾਂ ਨੂੰ ਝੋਨੇ ਦੇ ਬੌਣੇ ਰੋਗ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਜਾਣੂੰ ਕਰਵਾਇਆ ਅਤੇ ਪੱਤਾ ਲਪੇਟ ਸੁੰਡੀ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਕੁ ਫ਼ੀਲਡ ਸਾਡੇ ਵਲੋਂ ਵਿਜ਼ਟ ਕੀਤੇ ਗਏ ਹਨ। ਉਨ੍ਹਾਂ ਵਿਚ ਕਿਤੇ ਵੀ ਅਜਿਹਾ ਹਮਲਾ ਦੇਖਣ ਵਿਚ ਨਹੀਂ ਆਇਆ। ਜੇਕਰ ਕਿਸੇ ਕਿਸਾਨ ਦੇ ਖੇਤ ਵਿਚ ਅਜਿਹਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਕਿਸਾਨ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਅਤੇ ਸਿਫਾਰਸ਼ ਕੀਤੀ ਸਪਰੇ ਹੀ ਕਰਨ। ਬੇਲੋੜੀਆਂ ਸਪਰੇਆਂ ਤੋਂ ਕਿਸਾਨ ਗੁਰੇਜ ਕਰਨ। ਕੈਂਪ ਦੌਰਾਨ ਰਾਜਾ ਸਿੰਘ ਏ.ਟੀ.ਐਮ ਵਲੋਂ ਕਿਸਾਨਾਂ ਨੂੰ ਖੇਤਾਂ ਦੀ ਉਪਜਾਊ ਸ਼ਕਤੀ ਦੇ ਵਾਧੇ ਵੱਲ ਧਿਆਨ ਦੇਣ ਲਈ ਕਿਹਾ। ਉਪਰੋਕਤ ਕੈਂਪ ਵਿਚ ਪਿੰਡ ਦੇ ਕਿਸਾਨਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਕੈਂਪ ਦੀ ਸਮਾਪਤੀ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।
ਪਿਛਲੀ ਖ਼ਬਰ ਭਾਜਪਾ ਵਲੋਂ 14 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ-ਕੁਲਦੀਪ ਸਿੰਘ ਭੰਗੇਵਾਲਾ ਨਵ - ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨ... ਅਗਲੀ ਖ਼ਬਰ ਸੁਖਦੇਵ ਸਿੰਘ ਝਾੜੀਵਾਲਾ, ਬਲਜਿੰਦਰ ਸਿੰਘ ਧਾਲੀਵਾਲ ਤੇ ਸ਼ਾਮ ਲਾਲ ਬਜਾਜ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ, ਸ਼ਾਮ ਲਾਲ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।