15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ’ਚ ਭਾਰੀ ਰੋਸ

ਲੰਬੀ, 14 ਅਗਸਤ (ਮੇਵਾ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਹਲਕਾ ਲੰਬੀ ਦੇ ਟਕਸਾਲੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਕੌਮੀ ਪੱਧਰ ’ਤੇ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸ ਤਹਿਤ ਹਲਕਾ ਲੰਬੀ ਤੋਂ ਯੂਥ ਅਕਾਲੀ ਦੇ ਸੀਨੀਅਰ ਆਗੂ ਰਣਜੋਧ ਸਿੰਘ ਲੰਬੀ ਨੂੰ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦਾ ਮੈਂਬਰ (ਪੰਜਾਬ) ਅਤੇ ਜਗਮੀਤ ਸਿੰਘ ਨੀਟੂ ਤੱਪਾਖੇੜਾ ਨੂੰ ਕੌਮੀ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 15-08-2026
ਲੰਬੀ, 14 ਅਗਸਤ (ਮੇਵਾ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਹਲਕਾ ਲੰਬੀ ਦੇ ਟਕਸਾਲੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਕੌਮੀ ਪੱਧਰ ’ਤੇ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸ ਤਹਿਤ ਹਲਕਾ ਲੰਬੀ ਤੋਂ ਯੂਥ ਅਕਾਲੀ ਦੇ ਸੀਨੀਅਰ ਆਗੂ ਰਣਜੋਧ ਸਿੰਘ ਲੰਬੀ ਨੂੰ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦਾ ਮੈਂਬਰ (ਪੰਜਾਬ) ਅਤੇ ਜਗਮੀਤ ਸਿੰਘ ਨੀਟੂ ਤੱਪਾਖੇੜਾ ਨੂੰ ਕੌਮੀ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਕੌਮੀ ਪੱਧਰ ’ਤੇ ਨਿਯੁਕਤੀਆਂ ਮਿਲਣ ਉਪਰੰਤ ਰਣਜੋਧ ਸਿੰਘ ਲੰਬੀ ਤੇ ਜਗਮੀਤ ਸਿੰਘ ਨੀਟੂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਸਮੂਹ ਬਾਦਲ ਪਰਿਵਾਰ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਇਲਾਵਾ ਹਲਕਾ ਲੰਬੀ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਦੋਵੇਂ ਨਵ-ਨਿਯੁਕਤ ਕੌਮੀ ਆਗੂਆਂ ਨ ਪਵਨਪ੍ਰੀਤ ਸਿੰਘ ਬੌਬੀ ਬਾਦਲ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਬਖ਼ਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਕੁਲਵਿੰਦਰ ਸਿੰਘ ਕਾਕਾ ਭਾਈਕੇਰਾ, ਰੂਪਮਨਦੀਪ ਸਿੰਘ ਗੋਲਡੀ ਬਰਾੜ ਅਬੁੱਲਖੁਰਾਣਾ, ਉਦੇਵੀਰ ਸਿੰਘ ਬਾਦਲ, ਪਰਮਿੰਦਰ ਸਿੰਘ ਕੋਲਿਆਂਵਾਲੀ, ਬਲਕਰਨ ਸਿੰਘ, ਗੁਰਚਰਨ ਸਿੰਘ ਓ.ਐੱਸ.ਡੀ., ਅਕਾਸ਼ਦੀਪ ਸਿੰਘ ਮਿੱਡੂਖੇੜਾ, ਜਸਮੇਲ ਸਿੰਘ ਮਿੱਠੜੀ, ਰਣਜੀਤ ਸਿੰਘ ਸਾਬਕਾ ਸਰਪੰਚ ਫਤੂਹੀਵਾਲਾ, ਜਗਮੀਤ ਸਿੰਘ ਚਹਿਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨਜੀਤ ਸਿੰਘ ਲਾਲਬਾਈ, ਨਵਜਿੰਦਰ ਸਿੰਘ ਕਰਮਗੜ੍ਹ, ਹਰਮੇਸ਼ ਸਿੰਘ ਖੁੱਡੀਆਂ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਬਾਦਲ, ਮਨੂੰ ਬਰਾੜ, ਲਵੀ ਪੰਜਾਵਾ, ਕੁਲਦੀਪ ਐਟਲਾ, ਨਿਰਮਲ ਸਿੰਘ ਤੱਪਾਖੇੜਾ, ਅਰਪਨ ਸਿੰਘ ਬੀਦੋਵਾਲੀ, ਅਰਸ਼ ਮਹਿਣਾ ਤੇ ਗੁਰਜਿੰਦਰ ਸਿੰਘ ਖਿਉਵਾਲੀ ਨੇ ਵਧਾਈ ਦਿੱਤੀ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਮੈਂਗਲ ਸਿੰਘ ਢਿੱਲਵਾਂ ਨੂੰ ਪੀ.ਏ.ਸੀ ਦਾ ਮੈਂਬਰ ਬਣਾ ਕੇ ਟਕਸਾਲੀ ਆਗੂਆਂ ਨੂੰ ਮਾਨ ਬਖ਼ਸ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।