15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ

ਜੈਤੋ, 14 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਸਤੁੰਤਰਤਾ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਨੇ ਸਾਰਿਆਂ ਨੂੰ ਸਤੁੰਤਰਤਾ ਦਿਵਸ ਦੀ ਵਧਾਈ ਦਿੰਦਿਆਂ 15 ਅਗਸਤ ਨੂੰ ਆਪਣੇ ਘਰਾਂ ਉਪਰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ।

ਅਜੀਤ ਡੈਸਕ 15-08-2026
ਜੈਤੋ, 14 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਸਤੁੰਤਰਤਾ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਨੇ ਸਾਰਿਆਂ ਨੂੰ ਸਤੁੰਤਰਤਾ ਦਿਵਸ ਦੀ ਵਧਾਈ ਦਿੰਦਿਆਂ 15 ਅਗਸਤ ਨੂੰ ਆਪਣੇ ਘਰਾਂ ਉਪਰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ। ਉਪਰੰਤ ਸਕੂਲ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲੈਦਿਆਂ ਸਤੁੰਤਰਤਾ ਦਿਵਸ ਨਾਲ ਸਬੰਧਿਤ, ਦੇਸ਼ ਭਗਤੀ ਗੀਤ, ਕਵਿਤਾਵਾਂ ਅਤੇ ਵੱਖ-ਵੱਖ ਕ੍ਰਾਂਤੀਕਾਰੀ ਕਿਰਦਾਰਾਂ ਨੂੰ ਪੇਸ਼ ਕੀਤਾ। ਸਕੂਲ ਦੇ ਪਿ੍ਰੰਸੀਪਲ ਦਰਸ਼ਨਾ ਦੇਵੀ ਨੇ ਵਿਦਿਆਰਥੀਆਂ ਨੂੰ ਸਤੁੰਤਰਤਾ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਵੀਰਪਾਲ ਕੌਰ, ਸ਼ਿੰਦਰ ਕੌਰ, ਰਾਜਵਿੰਦਰ ਕੌਰ, ਜਸ਼ਨਦੀਪ ਕੌਰ, ਹਰਪਾਲ ਕੌਰ, ਗੁਰਮੀਤ ਕੌਰ, ਉਰਮਿਲਾ, ਹਰਮਨ ਕੌਰ, ਜਸ਼ਨਦੀਪ ਕੌਰ, ਅਮਨਦੀਪ ਕੌਰ, ਸਿਮਰਜੀਤ ਕੌਰ, ਕੁਲਵਿੰਦਰ ਕੌਰ ਅਤੇ ਨਵਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।