17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਾਰਿਸ਼ ਕਾਰਨ ਮਕਾਨ ਦੀ ਡਾਟ ਵਾਲੀ ਛੱਤ ਡਿੱਗੀ, ਘਰੇਲੂ ਸਾਮਾਨ ਨੁਕਸਾਨਿਆ

ਫ਼ਰੀਦਕੋਟ, 16 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਭਾਈ ਦਲੇਰ ਸਿੰਘ ਡੋਡ ਹਲਕਾ ਇੰਚਾਰਜ ਫ਼ਰੀਦਕੋਟ ਦੀ ਅਗਵਾਈ ’ਚ ਵੱਖ ਵੱਖ ਪਿੰਡਾਂ ’ਚ ਵਰਕਰ ਮੀਟਿੰਗ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਾਨੂੰ ਅੱਜ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਵਰਕਰਾਂ ਨਾਲ ਭਾਈ ਦਲੇਰ ਸਿੰਘ ਡੋਡ। ਅਜੀਤ ਤਸਵੀਰ 17-08-2026
ਫ਼ਰੀਦਕੋਟ, 16 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਭਾਈ ਦਲੇਰ ਸਿੰਘ ਡੋਡ ਹਲਕਾ ਇੰਚਾਰਜ ਫ਼ਰੀਦਕੋਟ ਦੀ ਅਗਵਾਈ ’ਚ ਵੱਖ ਵੱਖ ਪਿੰਡਾਂ ’ਚ ਵਰਕਰ ਮੀਟਿੰਗ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਾਨੂੰ ਅੱਜ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 79 ਸਾਲਾਂ ’ਤੇ ਦੇਸ਼ ਦੇ ਰਾਜ ਕਰਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਹੀ ਸਾਨੂੰ ਧਰਮਾ ਦੇ ਜਾਤਾਂ ਦੇ ਨਾਮ ’ਤੇ ਲੜਾਇਆ ਤੇ ਪੰਜਾਬ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਅੱਜ ਦੀ ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ, ਨਸ਼ਾ ਚਿੱਟਾ ਪਿੰਡ ਪਿੰਡ ਵਿਕ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ’ਚ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ’ਚ ਨੌਜਵਾਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਸ਼ਾਮਿਲ ਹੋਏ। ਜਿਨ੍ਹਾਂ ਵਿਚ ਪਿੰਡ ਸੰਗਰਾਹੂਰ ਤੇ ਪਿੰਡ ਕਿਲੀ ਖੁਰਦ ਅਰਾਈਆਂਵਾਲਾ ਤੋਂ ਨੰਬਰਦਾਰ ਸੁਲੱਖਣ ਸਿੰਘ ਬਰਾੜ, ਸਿਕੰਦਰ ਸਿੰਘ ਨੰਬਰਦਾਰ, ਦਲਜੀਤ ਸਿੰਘ ਚੌਹਾਨ, ਗੁਰਮੇਲ ਸਿੰਘ, ਖਾਲਸਾ ਅਵਤਾਰ ਸਿੰਘ, ਖਾਲਸਾ ਗੁਰਮੇਲ ਸਿੰਘ ਬਰਾੜ, ਜੋਰਾ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਗੁਰਸਾਹਿਬ ਸਿੰਘ ਬਰਾੜ, ਮਨਪ੍ਰੀਤ ਸਿੰਘ ਚੌਹਾਨ, ਗੁਰਵਿੰਦਰ ਸਿੰਘ ਚੌਹਾਨ, ਅਨਮੋਲ ਸਿੰਘ ਚੌਹਾਨ, ਤੀਰਥ ਸਿੰਘ ਬਰਾੜ, ਹਰਕੀਰਤ ਸਿੰਘ ਬਰਾੜ, ਜਗਤਾਰ ਸਿੰਘ ਬਰਾੜ, ਜਸਵਿੰਦਰ ਸਿੰਘ ਟਿੱਕਾ, ਭਗਵੰਤ ਸਿੰਘ ਖਾਲਸਾ, ਮੰਗਲ ਸਿੰਘ ਜੱਜਾ, ਜਸਕਰਨ ਸਿੰਘ ਕਾਕਾ ਬਰਾੜ, ਭੁਪਿੰਦਰ ਸਿੰਘ ਗਿੱਲ, ਜਸਪ੍ਰੀਤ ਸਿੰਘ ਗਿੱਲ, ਗੁਰਦੀਪ ਸਿੰਘ ਖਾਲਸਾ, ਮੋਦਨ ਸਿੰਘ ਬਰਾੜ ਆਦਿ ਸ਼ਾਮਿਲ ਹੋਏ। ਇਸ ਮੌਕੇ ਸੂਬੇਦਾਰ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਸਰਕਲ ਪ੍ਰਧਾਨ ਸਾਦਿਕ, ਬਾਬਾ ਜਸਵਿੰਦਰ ਸਿੰਘ ਸੋਨੂੰ ਸਾਦਿਕ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਸਰਬਜੀਤ ਕੌਰ ਫ਼ਰੀਦਕੋਟ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ ਸੰਗਰਾਹੂਰ, ਗੁਰਮੇਲ ਸਿੰਘ ਬਰਾੜ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੁਤੰਤਰਤਾ ਦਿਵਸ ਸਮਾਗਮ ’ਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੀ ਸ਼ਾਨਦਾਰ ਝਾਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।